Nazrana Times

ਪੰਜਾਬੀ

ਵਾਰਡ ਨੰਬਰ 12 ਵਿਚ ਸ਼ੁਰੂ ਹੋਇਆ ਪਾਰਕ ਦਾ ਨਿਰਮਾਣ ਕਾਰਜ -ਬਲਵਿੰਦਰ ਜਯੋਤੀ

20 Jan, 2025 05:30 AM

ਪਠਾਨਕੋਟ 8ਜਨਵਰੀ (ਸੁਖਵਿੰਦਰ ਜੰਡੀਰ) ਪਠਾਨਕੋਟ ਵਿੱਚ ਵਿਕਾਸ ਦੇ ਕੰਮਾਂ ਨੂੰ ਲੈ ਕੇ ਲਗਾਤਰ ਵਿਧਾਇਕ ਅਮਿਤ ਵਿਜ ਵੱਲੋਂ ਕੰਮ ਕੀਤੇ ਜਾ ਰਹੇ ਹਨ ਜਿਸਦੇ ਚਲਦਿਆਂ ਉਨ੍ਹਾਂ ਵੱਲੋਂ ਪਠਾਨਕੋਟ ਦੇ ਹਰ ਇਕ ਵਾਰਡ ਨੂੰ ਸੁੰਦਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਇਸੇ ਕੜੀ ਵਿੱਚ ਅੱਜ ਵਾਰਡ ਨੰਬਰ 12 ਵਿਚ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਪਾਰਸ਼ਦ ਬਲਵਿੰਦਰ ਜੋਤੀ ਨੇ ਦੱਸਿਆ ਕਿ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਜੋ ਲਗਾਤਰ ਪਠਾਨਕੋਟ ਦੇ ਵਿਕਾਸ ਲਈ ਕੰਮ ਕਰ ਰਹੇ ਹਨ ਅਤੇ ਬਿਨਾਂ ਕਿਸੇ ਭੇਦਭਾਵ ਹਰ ਇੱਕ ਵਾਰਡ ਵਿੱਚ ਵਿਕਾਸ ਕਰਵਾ ਰਹੇ ਹਨ ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 12 ਵਿਚ ਬੱਚਿਆਂ ਦੇ ਖੇਡਣ ਲਈ ਪਾਰਕ ਦੀ ਉਸਾਰੀ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਵਾਰਡ ਨੰਬਰ ਬਾਰਾਂ ਵਿਚ ਹੋਰ ਕਈ ਵਿਕਾਸ ਦੇ ਕੰਮ ਜਿਵੇਂ ਸੜਕਾਂ ਟਿਊਬਵੈੱਲ ਆਦਿ ਦੇ ਕੰਮ ਨੂੰ ਕਰਵਾਉਣ ਵਿੱਚ ਵਿਧਾਇਕ ਅਮਿਤ ਵਿਜ ਅਤੇ ਮੇਅਰ ਪੰਨਾ ਲਾਲ ਭਾਟੀਆ ਨੇ ਬਹੁਤ ਹੀ ਸਹਿਯੋਗ ਕੀਤਾ ਹੈ ਉਨ੍ਹਾਂ ਦੱਸਿਆ ਕਿ ਸਿਰਫ਼ ਵਾਰਡ ਨੰਬਰ 12 ਹੀ ਨਹੀਂ ਬਲਕਿ ਪੂਰੇ ਪਠਾਨਕੋਟ ਦੇ ਵਿਕਾਸ ਲਈ ਵਿਧਾਇਕ ਅਮਿਤ ਵਿਜ ਅਤੇ ਮੇਅਰ ਪੰਨਾ ਲਾਲ ਭਾਟੀਆ ਲਗਾਤਾਰ ਯਤਨ ਕਰ ਰਹੇ ਹਨ ਪਾਰਸ਼ਦ ਬਲਵਿੰਦਰ ਜੋਤੀ ਨੇ ਦੱਸਿਆ ਕਿ ਵਿਧਾਇਕ ਅਮਿਤ ਵਿੱਜ ਜੋ ਇੱਕ ਪੜ੍ਹੇ ਲਿਖੇ ਨੇਤਾ ਹਨ ਅਤੇ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਪਠਾਨਕੋਟ ਵਿਕਾਸ ਦੇ ਰਾਹ ਤੇ ਚੱਲ ਰਿਹਾ ਹੈ ਪਾਰਸ਼ਦ ਬਲਵਿੰਦਰ ਜੋਤੀ ਵੱਲੋਂ ਵਿਧਾਇਕ ਅਮਿਤ ਵਿੱਜ ਅਤੇ ਮੇਅਰ ਪਨਾ ਲਾਲ ਭਾਟੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਵਿਧਾਇਕ ਅਮਿਤ ਵਿਜ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਧਾਨ ਸਭਾ ਦੀ ਸੂਬਾਈ ਦੀਆਂ ਚੋਣਾਂ ਤੋਂ ਬਾਅਦ ਵੀ ਪਠਾਨਕੋਟ ਵਿਕਾਸ ਦੇ ਰਾਹ ਤੇ ਅੱਗੇ ਰਹੇਗਾ ਇਸ ਮੌਕੇ ਹੋਰ ਲੋਕ ਮੌਜੂਦ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #