Nazrana Times

ਪੰਜਾਬੀ

310 ਨਸ਼ੀਆਂ ਗੋਲੀਆਂ ਅਤੇ 600 ਰੁਪੈ ਨਗਦੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ।

12 Sep, 2026 05:46 PM

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਨਸ਼ਿਆਂ ਦਾ ਕਾਰੋਬਾਰ ਕਰਨ ਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ।ਉਪਰੋਕਤ ਜਾਣਕਾਰੀ ਦਿੰਦਿਆਂ ਇੰਚਾਰਜ ਪੁਲੀਸ ਚੌਂਕੀ ਟਾਂਗਰਾ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਦੇ ਉਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਤੇ ਅਮਲ ਕਰਦਿਆਂ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਭੈੜੇ ਪੁਰਸ਼ਾਂ ਦੀ ਤਲਾਸ਼ ਲਈ ਗਸ਼ਤ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਥਾਣਾ ਤਰਸਿਕਾ ਤੋਂ ਵਾਇਆ ਪਿੰਡ ਮੁਛੱਲ ਤੋਂ ਟਾਂਗਰਾ ਵੱਲ ਨੂੰ ਪੁਲੀਸ ਪਾਰਟੀ ਗਸ਼ਤ ਕਰ ਰਹੀ ਸੀ।ਟਾਂਗਰਾ ਦੇ ਨਜਦੀਕ ਇਕ ਮੋਨਾ ਨੌਂਜਵਾਨ ਪੈਦਲ ਤੁਰਿਆ ਆ ਰਿਹਾ ਸੀ ਪੁਲੀਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿਛੇ ਵੱਲ ਨੂੰ ਮੁੜਨ ਲਗਾ ਅਤੇ ਜਲਦੀ ਨਾਲ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਵਜਨਦਾਰ ਪਾਰਦਰਸ਼ੀ ਲਿਫਾਫਾ ਸੁਟਣ ਲਗਾ ਜਿਸ ਨੂੰ ਪੁਲੀਸ ਕਰਮਚਾਰੀਆਂ ਨੇ ਤੁਰੰਤ ਕਾਬੂ ਕਰ ਲਿਆ ਤਲਾਸ਼ੀ ਕਰਨ ਤੇ ਲਿਫਾਫੇ ਵਿਚੋਂ 310 ਨਸ਼ੀਆਂ ਗੋਲੀਆਂ ਤੇ ਇਕ 500 ਦਾ ਨੋਟ 100 ਰੁਪੈ ਦਾ ਨੋਟ 600 ਰੁਪੈ ਨਗਦੀ ਬਰਾਮਦ ਹੋਏ।ਪੁਛਗਿਛ ਕਰਨ ਤੇ ਆਪਣਾ ਨਾਮ ਗੁਰਵਿੰਦਰ ਸਿੰਘ ਸੋਨੂੰ ਪੁਤਰ ਗੁਰਨਾਮ ਸਿੰਘ ਵਾਸੀ ਪਿੰਡ ਕੰਦੋਵਾਲੀ ਥਾਣਾ ਝੰਡੇਰ ਹਾਲ ਸੂਭਾਸ਼ ਨਗਰ ਕਲੋਨੀ ਸਾਹਮਣੇ ਨਿਊ ਅੰਮ੍ਰਿਤਸਰ ਦੱਸਿਆ ਪੁਲੀਸ ਥਾਣਾ ਤਰਸਿਕਾ ਵਿਖੇ ਮੁਕਦਮਾ ਨੰਬਰ 107 ਮਿਤੀ 11-9-2026 ਜੁਰਮ 22-27 (ਏ) 61-85 ਐਨ ਡੀ ਪੀ ਐਕਟ ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ।ਇਸ ਸਮੇ ਪੁਲੀਸ ਪਾਰਟੀ ਏ ਐਸ ਆਈ ਨਰਿੰਦਰਪਾਲ ਸਿੰਘ,ਸਬ ਇੰਸਪੈਕਟਰ ਹਰਬੰਸ ਸਿੰਘ,ਸੀ ਟੀ ਰਫੀਕ ਮੁਹੰਮਦ,ਪੀ ਐਚ ਜੀ ਤਰਸੇਮ ਸਿੰਘ ਆਦਿ ਹਾਜਰ ਸਨ।

Posted By: GURBHEJ SINGH ANANDPURI

Latest News