ਦਿੱਲੀ ਵਿੱਚੋਂ ਝੂਠ ਦਾ ਅਧਿਆਏ ਖ਼ਤਮ,ਹੁਣ ਪੰਜਾਬ ਦੀ ਵਾਰੀ-ਹਰਦੇਵ ਸਿੰਘ ਉੱਭਾ
ਰਾਜਨੀਤੀ | Sat, 08 Feb 2025 21:52:00 +0000
ਦਿੱਲੀ ਵਿੱਚੋਂ ਝੂਠ ਦਾ ਅਧਿਆਏ ਖ਼ਤਮ,ਹੁਣ ਪੰਜਾਬ ਦੀ ਵਾਰੀ-ਹਰਦੇਵ ਸਿੰਘ ਉੱਭਾ

ਭਾਜਪਾ ਦੀ ਜਿੱਤ 'ਤੇ ਦਿੱਲੀ ਵਾਸੀਆਂ ਨੂੰ ਦਿੱਤੀ ਹਾਰਦਿਕ ਵਧਾਈ ਅਤੇ ਕੀਤਾ ਧੰਨਵਾਦ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,8 ਫਰਵਰੀ

ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਤੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ 'ਤੇ ਭਾਜਪਾ ਵਰਕਰਾ ਨੂੰ ਵਧਾਈਆ ਦਿੰਦੇ ਕਿਹਾ ਕਿ ਦਿੱਲੀ ਵਿੱਚੋਂ ਝੂਠ ਦਾ ਅਧਿਆਏ ਖ਼ਤਮ ਹੋ ਗਿਆ ਹੈ,ਇਸ ਲਈ ਦਿੱਲੀ ਵਾਸੀਆਂ ਨੂੰ ਹਾਰਦਿਕ ਵਧਾਈਆ ਤੇ ਬਹੁਤ ਬਹੁਤ ਧੰਨਵਾਦ। ਉਨ੍ਹਾਂ ਕਿਹਾ ਕਿ

ਹੁਣ ਪੰਜਾਬ ਦੀ ਵਾਰੀ ਹੈ,ਪੰਜਾਬੀ ਵੀ ਭਾਜਪਾ ਨੂੰ ਮੌਕਾ ਦੇਣਗੇ।ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਜਨਤਾ ਨੂੰ ਸਾਫ ਸੁਥਰਾ ਪਾਣੀ ਤੇ ਹੋਰ ਲੋੜੀਦੀਆਂ ਸਹੂਲਤਾ ਮੁਹੱਈਆ ਕਰਵਾਉਣ ਵਿੱਚ ਨਾਕਾਮ ਸਾਬਿਤ ਹੋਈ, ਸਿਰਫ ਸਰਾਬ ਦਾ ਪ੍ਰਚਾਰ ਕਰਨ ਵਿਚ ਮਸਤ ਰਹੀ।ਉਹਨਾਂ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਦਿੱਲੀ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉਤਰੇਗੀ ਤੇ ਦਿੱਲੀ ਦਾ ਵਿਕਾਸ ਕਰੇਗੀ।


Posted By: GURBHEJ SINGH ANANDPURI