Nazrana Times

ਪੰਜਾਬੀ

ਲੁਧਿਆਣਾ ’ਚ 15 ਤੋਂ 17 ਅਗਸਤ ਤੱਕ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੰਟਰਜ਼ੋਨਲ ਧਾਰਮਿਕ ਮੁਕਾਬਲੇ

14 Aug, 2025 03:03 PM

ਲੁਧਿਆਣਾ ,ਗੁਰਜੀਤ ਸਿੰਘ ਅਜ਼ਾਦ

ਸਿੱਖ ਮਿਸ਼ਨਰੀ ਕਾਲਜ ਰਜਿਸਟਰ ਲੁਧਿਆਣਾ ਵੱਲੋਂ 15, 16 ਅਤੇ 17 ਅਗਸਤ (ਸ਼ੁੱਕਰਵਾਰ ਤੋਂ ਐਤਵਾਰ) ਤੱਕ ਇੰਟਰਜ਼ੋਨਲ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੁਕਾਬਲੇ ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ, ਸਿੱਖ ਮਿਸ਼ਨਰੀ ਰੋਡ, ਸੈਕਟਰ 39, ਚੰਡੀਗੜ੍ਹ ਰੋਡ, ਲੁਧਿਆਣਾ ਵਿੱਚ ਹੋਣਗੇ।

ਲੁਧਿਆਣਾ ਜੋਨ ਦੀ ਰਿਵਿਊ ਮੀਟਿੰਗ ਦੌਰਾਨ ਤਿਆਰੀਆਂ ਦਾ ਵਿਸਤ੍ਰਿਤ ਜਾਇਜ਼ਾ ਲਿਆ ਗਿਆ, ਤਾਂ ਜੋ ਸਮਾਰੋਹ ਨੂੰ ਸ਼ਾਨਦਾਰ ਤਰੀਕੇ ਨਾਲ ਸੰਪੰਨ ਕੀਤਾ ਜਾ ਸਕੇ। ਮੁਕਾਬਲਿਆਂ ਵਿੱਚ ਸਿਰਫ ਪੰਜਾਬ ਦੇ ਵੱਖ-ਵੱਖ ਜੋਨਾਂ ਤੋਂ ਹੀ ਨਹੀਂ, ਸਗੋਂ ਹਰਿਆਣਾ, ਜੰਮੂ-ਕਸ਼ਮੀਰ ਅਤੇ ਦਿੱਲੀ ਆਦਿ ਤੋਂ ਵੀ ਭਾਗੀਦਾਰ ਸ਼ਮੂਲੀਅਤ ਕਰਨਗੇ।

ਇਹ ਮੁਕਾਬਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਮਤਿ ਪ੍ਰਚਾਰ ਲਹਿਰ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਸਟੇਜ ਉੱਤੇ ਬੋਲਣ ਦੀ ਕਾਬਲਿਯਤ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਲਈ ਆਯੋਜਿਤ ਕੀਤੇ ਜਾ ਰਹੇ ਹਨ। ਆਯੋਜਕਾਂ ਦੇ ਅਨੁਸਾਰ, ਇਹ ਸਮਾਰੋਹ ਨਵੀਂ ਪੀੜ੍ਹੀ ਵਿੱਚ ਧਾਰਮਿਕ ਜੋਸ਼ ਅਤੇ ਸਾਂਝ ਦੀ ਭਾਵਨਾ ਮਜ਼ਬੂਤ ਕਰੇਗਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #