ਸ਼੍ਰੋਮਣੀ ਰਾਗੀ ਸਭਾ ਦੀ ਇਕੱਤਰਤਾ 'ਚ ਹਜ਼ੂਰੀ ਰਾਗੀ ਜਥਿਆਂ ਦੇ ਜੋੜੀ ਵਾਲੇ ਤੇ ਸਹਾਇਕ ਰਾਗੀ ਸਿੰਘਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ

ਸ਼੍ਰੋਮਣੀ ਰਾਗੀ ਸਭਾ ਦੀ ਇਕੱਤਰਤਾ 'ਚ ਹਜ਼ੂਰੀ ਰਾਗੀ ਜਥਿਆਂ ਦੇ ਜੋੜੀ ਵਾਲੇ ਤੇ ਸਹਾਇਕ ਰਾਗੀ ਸਿੰਘਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ

ਸ਼੍ਰੋਮਣੀ ਰਾਗੀ ਅਤੇ ਸਿੱਖ ਰਤਨ ਭਾਈ ਗੁਰਮੇਜ ਸਿੰਘ, ਅਤੇ ਸ਼੍ਰੋਮਣੀ ਰਾਗੀ ਭਾਈ ਜਸਵੰਤ ਸਿੰਘ ਅਤੇ ਸਭਾ ਦੇ ਪ੍ਰਧਾਨ ਭਾਈ ਸ਼ੌਕੀਨ ਸਿੰਘ ਨੇ ਵੀ ਕੀਤੀ ਸ਼ਿਰਕਤ


ਅੰਮ੍ਰਿਤਸਰ, ਕੰਵਰ ਪ੍ਰਤਾਪ ਸਿੰਘ 
 

-ਸ਼੍ਰੋਮਣੀ ਰਾਗੀ ਸਭਾ ਸ੍ਰੀ ਦਰਬਾਰ ਸਾਹਿਬ ਦੀ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਰਾਗੀ ਅਤੇ ਸਿੱਖ ਰਤਨ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਅਤੇ ਸ਼੍ਰੋਮਣੀ ਰਾਗੀ ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਦੀ ਰਹਿਨੁਮਾਈ ਵਿੱਚ ਕਾਰ ਸੇਵਾ ਡੇਰਾ ਭੂਰੀਵਾਲਾ ਤਰਨ ਤਾਰਨ ਰੋਡ ਵਿਖੇ ਹੋਈ। ਇਸ ਇਕੱਤਰਤਾ, ਜਿਸ ਵਿਚ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਸ਼ੌਕੀਨ ਸਿੰਘ ਸਮੇਤ ਹੋਰ ਹਜ਼ੂਰੀ ਰਾਗੀ ਜਥੇ ਵੀ ਸ਼ਾਮਿਲ ਹੋਏ , ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਵੱਖ-ਵੱਖ ਰਾਗੀ ਜਥਿਆਂ, ਸਹਾਇਕ ਰਾਗੀਆ ਅਤੇ ਜੋੜੀ ਵਾਲੇ ਸਿੰਘਾਂ ਨੇ ਸ਼ਮੂਲੀਅਤ ਕੀਤੀ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਇਕੱਤਰਤਾ ਦੌਰਾਨ ਰਾਗੀ ਜਥਿਆਂ ਦੇ ਜੋੜੀ ਵਾਲੇ ਸਿੰਘਾਂ ਅਤੇ ਸਹਾਇਕ ਰਾਗੀ ਸਿੰਘਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੁਸ਼ਕਿਲਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਜੋੜੀ ਵਾਲੇ ਸਿੰਘਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਤਬਲਾ ਅਲਾਊਂਸ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ। ਇਸ ਦੌਰਾਨ ਕੁੱਝ ਜੋੜੀ ਵਾਲੇ ਤੇ ਸਹਾਇਕ ਰਾਗੀ ਸਿੰਘਾਂ ਨੇ ਆਪਣੀ ਸਮੱਸਿਆਵਾਂ ਬਿਆਨ ਕਰਦਿਆਂ ਜਥੇਦਾਰ ਰਾਗੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਹਾਇਕ ਰਾਗੀ ਤੇ ਜੋੜੀ ਵਾਲੇ ਸਿੰਘਾਂ ਦਾ ਬਣਦਾ ਹਿੱਸਾ (ਹੱਕ) ਜ਼ਰੂਰ ਦਿਆ ਕਰਨ। ਹਾਜਰ ਰਾਗੀ ਜਥਿਆਂ ਦੇ ਜਥੇਦਾਰਾਂ ਨੇ ਵਿਚਾਰ ਸਾਂਝੇ ਕਰਦਿਆਂ ਆਪਣੇ ਸਾਥੀਆਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਇਕੱਤਰਤਾ ਵਿੱਚ ਉਪਰੋਕਤ ਪ੍ਰਮੁੱਖ ਰਾਗੀ ਜਥਿਆਂ ਤੋਂ ਇਲਾਵਾ ਸ਼੍ਰੋਮਣੀ ਰਾਗੀ ਸਭਾ ਨਾਲ ਸਬੰਧਤ ਹਜ਼ੂਰੀ ਰਾਗੀ ਜਥਿਆਂ ਦੇ ਜਥੇਦਾਰ ਕੁਲਦੀਪ ਸਿੰਘ। ਭਾਈ ਦਵਿੰਦਰ ਸਿਘ, ਭਾਈ ਸੁਖਬੀਰ ਸਿੰਘ, ਭਾਈ ਤਾਰਬਲਬੀਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਗੁਰਦੇਵ ਸਿੰਘ ਖਾਲਸਾ, ਭਾਈ ਕਰਮਜੀਤ ਸਿੰਘ, ਭਾਈ ਸੁਖਪ੍ਰੀਤ ਸਿੰਘ, ਭਾਈ ਵਾਵਲਪ੍ਰੀਤ ਸਿੰਘ, ਭਾਈ ਰਜੇਸ਼ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਕੁਲਬੀਰ ਸਿੰਘ, ਭਾਈ ਹਰਪਾਲ ਸਿੰਘ, ਸਹਾਇਕ ਰਾਗੀ ਸਿੰਘਾਂ ਵਿੱਚੋਂ ਭਾਈ ਬਿਕਰਮ ਸਿੰਘ, ਭਾਈ ਅਮਰਦੀਪ ਸਿੰਘ, ਭਾਈ ਮਨਦੀਪ ਸਿੰਘ, ਭਾਈ ਅਵਤਾਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਸੰਦੀਪ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਅਮਨਪ੍ਰੀਤ ਸਿੰਘ ਤੇ ਭਾਈ ਹਰਪ੍ਰੀਤ ਸਿੰਘ, ਜਥਿਆਂ ਦੇ ਜੋੜੀ ਵਾਲੇ ਸਿੰਘਾਂ ਵਿੱਚੋਂ ਭਾਈ ਹਰਪ੍ਰੀਤ ਸਿੰਘ ਭਗਤ, ਭਾਈ ਰਵਿੰਦਰ ਸਿੰਘ, ਭਾਈ ਸਤਪਾਲ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਅਮਰਦੀਪ ਸਿੰਘ, ਭਾਈ ਜਸਪਾਲ ਸਿੰਘ, ਭਾਈ ਅਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਕਵਲਜੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਫਤਿਹ ਸਿੰਘ, ਭਾਈ ਗੁਰਭੇਜ ਸਿੰਘ, ਭਾਈ ਮਨਦੀਪ ਸਿੰਘ, ਭਾਈ ਕਰਮਦੀਪ ਸਿੰਘ, ਭਾਈ ਸੁਖਪ੍ਰੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਗੁਰਭੇਜ ਸਿੰਘ, ਭਾਈ ਅਮਰਬੀਰ ਸਿੰਘ, ਭਾਈ ਸੰਦੀਪ ਸਿੰਘ, ਭਾਈ ਬਲਵੰਤ ਸਿੰਘ ਬੰਟੀ ਤੇ ਭਾਈ ਹਰਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.