Nazrana Times

ਪੰਜਾਬੀ

'ਆਪ' ਹਲਕਾ ਮੋਹਾਲੀ ਦੇ ਟਰੇਡ ਵਿੰਗ ਦੀ ਅਹਿਮ ਮੀਟਿੰਗ ਵਿਧਾਇਕ ਸ. ਕੁਲਵੰਤ ਸਿੰਘ ਮੋਹਾਲੀ ਦੀ ਅਗਵਾਈ 'ਚ ਹੋਈ : ਜਿਲਾ ਪ੍ਰਧਾਨ ਤਰਲੋਚਨ ਸਿੰਘ ਬੈਦਵਾਣ

14 Nov, 2026 05:03 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ 14 ਨਵੰਬਰ (ਮੰਗਤ ਸਿੰਘ ਸੈਦਪੁਰ) 'ਆਪ' ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਮੋਹਾਲੀ ਦੀ ਅਗਵਾਈ ਵਿੱਚ ਹਲਕਾ ਮੋਹਾਲੀ ਦੇ ਟਰੇਡ ਵਿੰਗ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਲਈ ਹਲਕਾ ਮੋਹਾਲੀ ਦੇ ਵਪਾਰੀਆਂ ਨੂੰ ਲਾਮਬੰਦ ਕਰਨ ਵਾਸਤੇ ਅਤੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਤੌਰ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਸ. ਤਰਲੋਚਨ ਸਿੰਘ ਬੈਦਵਾਣ, ਹਲਕਾ ਕੋਆਰਡੀਨੇਟਰ ਮੋਹਾਲੀ ਸ. ਅਕਵਿੰਦਰ ਸਿੰਘ ਗੋਸਲ, ਜੁਆਇੰਟ ਸੈਕਟਰੀ ਸ. ਸਤਿਆਜੀਤ ਕੁੰਦਰਾ, ਜ਼ਿਲ੍ਹਾ ਵਾਈਸ ਕੋਆਰਡੀਨੇਟਰ ਸ. ਯਾਦਵਿੰਦਰ ਸਿੰਘ ਅਤੇ ਮੈਂਬਰ ਸਾਹਿਬਾਨ ਸ. ਸੁਖਬੀਰ ਸਿੰਘ, ਸ. ਹਰਿੰਦਰ ਸਿੰਘ, ਸ. ਰਾਜਵਿੰਦਰ ਸਿੰਘ, ਸ. ਰਤਨ ਸਿੰਘ, ਸ. ਅਮਿਤ ਕੁਮਾਰ, ਸ. ਰਾਮ ਕੁਮਾਰ, ਸ. ਚਰਨ ਕਮਲ ਸਿੰਘ, ਸ. ਸਤਵਿੰਦਰ ਸਿੰਘ, ਸ. ਰਜੇਸ਼ ਕੁਮਾਰ, ਸ. ਚਰਨਜੀਤ ਸਿੰਘ, ਸ. ਕਮਲ ਧਾਮੀ, ਸ. ਉਮੇਸ਼ ਗੁਗਲਾਨੀ, ਸ. ਅਨੀਲ ਭਾਟਿਆ ਸਮੇਤ ਸਾਰੇ ਮੈਂਬਰ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News