Nazrana Times

ਪੰਜਾਬੀ

ਸੜਕ ਹਾਦਸੇ ਚ ਸਾਈਕਲ ਸਵਾਰ ਜਖਮੀ,ਜੇਰੇ ਇਲਾਜ ਦੌਰਾਨ ਹੋਈ ਮੌਤ

20 Jan, 2025 05:30 AM

ਪਠਾਨਕੋਟ 11 ਜਨਵਰੀ (ਸੁਖਵਿੰਦਰ ਜੰਡੀਰ) ਸੜਕ ਹਾਦਸੇ ਚ ਇਕ ਸਾਈਕਲ ਸਵਾਰ ਵਿਅਕਤੀ ਦੇ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ ਜਿਸਦੀ ਜੇਰੇ ਇਲਾਜ ਦੌਰਾਨ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਯੋਗਰਾਜ ਨੇ ਦਸਿਆ ਕਿ ਉਹ ਪਿੰਡ ਨਵਾਂ ਗੁਗਰਾਂ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਦੇਸ ਰਾਜ ਰੋਜਾਨਾ ਦੀ ਤਰਾਂ ਆਪਣੇ ਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਜਿਸਦੇ ਪਿੱਛੇ ਪਿੱਛੇ ਉਹ ਖੁਦ ਆਪਣੇ ਮੋਟਰਸਾਈਕਲ ਤੇ ਘਰ ਵਾਪਸ ਆ ਰਿਹਾ ਸੀ ਉਹਨਾਂ ਦਸਿਆ ਜਦੋਂ ਉਸਦੇ ਪਿਤਾ ਐੱਚ ਪੀ ਕੋਕ ਪੈਟਰੋਲ ਪੰਪ ਨਵਾਂ ਪਿੰਡ ਸਾਹਮਣੇ ਪਹੁੰਚੇ ਤਾਂ ਪਿੱਛੋਂ ਮਾਧੋਪੁਰ ਵਾਲੇ ਪਾਸੋਂ ਇਕ ਕਾਰ ਰੰਗ ਚਿੱਟਾ ਆਈ ਜਿਸ ਦੇ ਡਰਾਈਵਰ ਨੇ ਆਪਣੀ ਉਕਤ ਕਾਰ ਬਿਨਾ ਹਾਰਨ ਦਿਤੇ ਬੜੀ ਤੇਜ ਰਫਤਾਰ ਨਾਲ ਪਿੱਛੋਂ ਮੇਰੇ ਪਿਤਾ ਦੇ ਸਾਈਕਲ ਵਿੱਚ ਮਾਰ ਦਿੱਤੀ ਜਿਸ ਤੋਂ ਬਾਅਦ ਮੇਰੇ ਪਿਤਾ ਹੇਠਾਂ ਡਿੱਗੇ ਤੇ ਜ਼ਖ਼ਮੀ ਹੋ ਗਏ ਹਨ।ਉਨ੍ਹਾਂ ਦਿਨਾਂ ਵਿੱਚ ਕਾਰ ਸਵਾਰ ਮੌਕੇ ਤੋਂ ਭੱਜ ਗਿਆ ਅਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਸਥਾਨਿਕ ਲੋਕਾਂ ਦੀ ਮੱਦਦ ਨਾਲ ਚੁੱਕਿਆ ਅਤੇ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #