Nazrana Times

ਪੰਜਾਬੀ

ਪੰਜਾਬ ਦੀ ਮੁੱਖ ਮੰਤਰੀ ਮਰਯਮ ਨਵਾਜ਼ ਦੇ “ਧੀ ਰਾਣੀ ਪ੍ਰੋਗਰਾਮ” ਹੇਠ ਰਿਕਾਰਡ ਤੋੜ ਸਾਂਝੇ ਵਿਆਹ

03 Nov, 2025 06:50 AM

ਕੇਵਲ ਨੌਂ ਮਹੀਨਿਆਂ ਵਿੱਚ 66 ਸਮਾਗਮਾਂ ਰਾਹੀਂ 4,857 ਹੱਕਦਾਰ ਜੋੜਿਆਂ ਦੇ ਵਿਆਹ ਸੰਪੰਨ

ਲਾਹੌਰ, 2 ਨਵੰਬਰ 2025 — (ਨਜ਼ਰਾਨਾ ਟਾਈਮਜ਼)
 

ਪੰਜਾਬ ਦੀ ਮੁੱਖ ਮੰਤਰੀ ਮਰਯਮ ਨਵਾਜ਼ ਦੀ ਇਤਿਹਾਸਕ ਫਲਾਹੀ ਸੋਚ ਹੇਠ ਸ਼ੁਰੂ ਕੀਤੇ ਗਏ “ਧੀ ਰਾਣੀ ਪ੍ਰੋਗਰਾਮ” ਨੇ ਕੇਵਲ ਨੌਂ ਮਹੀਨਿਆਂ ਦੇ ਅੰਦਰ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਸੂਬੇ ਭਰ ਵਿੱਚ ਹੁਣ ਤੱਕ 66 ਇਜ਼ਤਦਾਰ ਸਾਂਝੇ ਵਿਆਹ ਸਮਾਰੋਹ ਮੁਕੰਮਲ ਕੀਤੇ ਗਏ ਹਨ, ਜਿਨ੍ਹਾਂ ਰਾਹੀਂ 4,857 ਗਰੀਬ ਤੇ ਹੱਕਦਾਰ ਜੋੜਿਆਂ ਦੀ ਘਰਵਾਧੀ ਕਰਵਾਈ ਗਈ ਹੈ।
ਸੋਸ਼ਲ ਵੈਲਫੇਅਰ ਤੇ ਬੈਤੁਲ ਮਾਲ ਦੇ ਸੂਬਾਈ ਵਜ਼ੀਰ ਅਤੇ ਪ੍ਰੋਗਰਾਮ ਦੇ ਫੋਕਲ ਪਰਸਨ ਸੋਹੈਲ ਸ਼ੌਕਤ ਬੱਟ ਦੇ ਮੁਤਾਬਕ, ਇਹ ਪ੍ਰੋਗਰਾਮ ਤਿੰਨ ਕਾਮਯਾਬ ਮਰਹਲਿਆਂ ਵਿੱਚ ਪੂਰਾ ਕੀਤਾ ਗਿਆ ਹੈ। ਪਹਿਲੇ ਮਰਹਲੇ ਵਿੱਚ 25 ਸਮਾਰੋਹ, ਦੂਜੇ ਵਿੱਚ 23, ਤੇ ਤੀਜੇ ਮਰਹਲੇ ਵਿੱਚ ਸਿਰਫ਼ ਅਕਤੂਬਰ ਮਹੀਨੇ ਦੌਰਾਨ ਹੀ 18 ਸਮਾਰੋਹ ਆਯੋਜਿਤ ਕੀਤੇ ਗਏ।
ਜ਼ਿਲ੍ਹਾ-ਵਾਰ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਡੇਰਾ ਗ਼ਾਜ਼ੀ ਖ਼ਾਨ ਨੇ 204 ਵਿਆਹਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਭੱਕਰ ਅਤੇ ਮੁਜ਼ਫ਼ਰਗੜ੍ਹ ਵਿੱਚ 200-200 ਜੋੜਿਆਂ ਦੇ ਵਿਆਹ ਹੋਏ। ਓਸੇ ਤਰ੍ਹਾਂ ਝੰਗ ਵਿੱਚ 169, ਖਾਨੇਵਾਲ ਵਿੱਚ 139, ਗੁਜਰਾਂਵਾਲਾ ਵਿੱਚ 163, ਓਕਆਰਾ ਵਿੱਚ 149, ਲਾਹੌਰ ਵਿੱਚ 169 ਤੇ ਮਲਤਾਨ ਵਿੱਚ 148 ਵਿਆਹ ਕਰਵਾਏ ਗਏ — ਜੋ ਸੂਬੇ ਭਰ ਵਿੱਚ ਸ਼ਾਨਦਾਰ ਪ੍ਰਬੰਧਕੀ ਕਾਮਯਾਬੀ ਦਾ ਪ੍ਰਤੀਕ ਹਨ।

ਸੋਹੈਲ ਸ਼ੌਕਤ ਬੱਟ ਨੇ ਕਿਹਾ ਕਿ “ਧੀ ਰਾਣੀ ਪ੍ਰੋਗਰਾਮ” ਨੂੰ ਖ਼ਾਸ ਤੌਰ ’ਤੇ ਦੱਖਣੀ ਪੰਜਾਬ ਵਿੱਚ ਬੇਹੱਦ ਪਸੰਦ ਕੀਤਾ ਗਿਆ ਹੈ — ਜੋ ਮੁੱਖ ਮੰਤਰੀ ਮਰਯਮ ਨਵਾਜ਼ ਦੀ ਲੋਕ-ਦੋਸਤ ਨੀਤੀਆਂ ‘ਤੇ ਜਨਤਾ ਦੇ ਭਰੋਸੇ ਦੀ ਸਪੱਸ਼ਟ ਨਿਸ਼ਾਨੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਸਿੱਧੀ ਦੇਖ-ਰੇਖ ਹੇਠ ਹਰ ਜੋੜੇ ਨੂੰ 2 ਲੱਖ ਰੁਪਏ ਦੀ ਗਿਫ਼ਟ ਕਾਰਡ ਸਹਿਤ ਦੁਲਹਨ ਦਾ ਜੋੜਾ ਤੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਪ੍ਰਦਾਨ ਕੀਤੀਆਂ ਗਈਆਂ।
ਉਨ੍ਹਾਂ ਕਿਹਾ, “ਇਹ ਇਨਕਲਾਬੀ ਕਦਮ ਪੰਜਾਬ ਦੀਆਂ ਹੱਕਦਾਰ ਪਰਿਵਾਰਾਂ ਲਈ ਵੱਡੀ ਰਹਿਮਤ ਹੈ। ਮੁੱਖ ਮੰਤਰੀ ਮਰਯਮ ਨਵਾਜ਼ ਨੇ ਸਾਡੀਆਂ ਧੀਆਂ ਦੇ ਸਿਰ ’ਤੇ ਹੱਥ ਰੱਖ ਕੇ ਸਾਬਤ ਕੀਤਾ ਹੈ ਕਿ ਉਹ ਸੂਬੇ ਦੀ ਹਰ ‘ਧੀ ਰਾਣੀ’ ਦੀ ਅਸਲੀ ਸਹਾਰਾ ਤੇ ਸਰਪ੍ਰਸਤ ਹਨ।”

Posted By: Ali Imran Chattha

Latest News

Loading…
Loading the web debug toolbar…
Attempt #