Nazrana Times

ਪੰਜਾਬੀ

ਮੰਡੀ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਕਰੇ ਠੋਸ਼ ਕਾਰਵਾਈ-ਕਾਲੀਆ

10 Jun, 2026 09:04 PM

ਮੱਕੀ ਦੇ ਸੀਜ਼ਨ ਸਬੰਧੀ ਆੜ੍ਹਤੀ ਐਸੋਸੀਏਸ਼ਨ ਨੇ ਦਾਣਾ ਮੰਡੀ ਵਿਖੇ ਕੀਤਾ ਮੀਟਿੰਗ ਦਾ ਆਯੋਜਨ-ਸੁਰਿੰਦਰ ਸ਼ਰਮਾ

ਕਪੂਰਥਲਾ 10 ਜੂਨ ਗੌਰਵ ਮੜੀਆ 

ਵਿਰਾਸਤੀ ਸ਼ਹਿਰ ਵਿੱਚ ਮੱਕੀ ਦੇ ਸੀਜ਼ਨ ਦੇ ਆਗਮਨ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਵਲੋਂ ਦਾਣਾ ਮੰਡੀ ਵਿਖੇ ਆੜ੍ਹਤੀਆ ਨੂੰ ਮੰਡੀ ਵਿੱਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ।ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾ,ਖਰੀਦਦਾਰਾ ਤੇ ਜਿਮੀਦਾਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਉਨ੍ਹਾਂ ਅੱਗੇ ਕਿਹਾ ਕਿ ਮੀਟਿੰਗ ਵਿੱਚ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆਵਾ ਜਿਵੇਂ ਕਿ ਤੇਜ਼ ਗਰਮੀ ਦੌਰਾਨ ਪਾਣੀ ਦੀ ਕਿੱਲਤ,ਮਜ਼ਦੂਰਾਂ ਦੀ ਘਾਟ,ਵਧਦੀਆਂ ਚੋਰੀਆਂ ਦੀਆਂ ਘਟਨਾਵਾਂ ਅਤੇ ਵਾਰ-ਵਾਰ ਬਿਜਲੀ ਕੱਟਾਂ ਬਾਰੇ ਚਰਚਾ ਕੀਤੀ ਗਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆੜ੍ਹਤੀ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਦਾਣਾ ਮੰਡੀ ਵਿੱਚ ਦਰਪੇਸ਼ ਸਮੱਸਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਮੱਕੀ ਦੇ ਸੀਜ਼ਨ ਦੀ ਜਲਦੀ ਸ਼ੁਰੂਆਤ ਮਹੱਤਵਪੂਰਨ ਮਜ਼ਦੂਰ ਸਮੱਸਿਆਵਾਂ ਪੈਦਾ ਕਰ ਰਹੀ ਹੈ,ਜਿਸ ਕਾਰਨ ਖਰੀਦਦਾਰਾਂ,ਜਿਮੀਦਾਰਾ ਅਤੇ ਆੜ੍ਹਤੀਆਂ ਲਈ ਗੰਭੀਰ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।ਉਨ੍ਹਾਂਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਤੇਜ਼ ਗਰਮੀ ਦੇ ਮੱਦੇਨਜ਼ਰ ਮੰਡੀ ਵਿੱਚ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।ਸੁਰਿੰਦਰ ਸ਼ਰਮਾ ਨੇ ਮੰਡੀ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਦੁਹਰਾਇਆ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ,ਪੁਲਿਸ ਪ੍ਰਸ਼ਾਸਨ ਨੇ ਮੰਡੀ ਦੀ ਸੁਰੱਖਿਆ ਨੂੰ ਅਣਗੌਲਿਆ ਕੀਤਾ ਹੈ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਡੀ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਅਪੀਲ ਕੀਤੀ।ਇਸ ਮੌਕੇ ਖਰੀਦਦਾਰਾਂ ਅਤੇ ਆੜ੍ਹਤੀਆਂ ਨੇ ਮੱਕੀ ਦੀਆਂ ਅਦਾਇਗੀਆਂ ਦੇ ਮੁੱਦੇ ਤੇ ਵੀ ਵਿਚਾਰ-ਵਟਾਂਦਰਾ ਕੀਤਾ।ਮੀਟਿੰਗ ਵਿੱਚ ਰਣਜੀਤ ਸਿੰਘ,ਪਵਨ ਕੌੜਾ,ਤਿਲਕ ਰਾਜ ਅਗਰਵਾਲ,ਵਿੱਕੀ ਬਹਿਲ, ਬਲਰਾਮ ਕਾਲੀਆ, ਪ੍ਰੇਮ ਕਾਲੀਆ,ਸੰਜੂ ਗੁਪਤਾ,ਸੁਰਿੰਦਰ ਸਿੰਘ, ਰਾਮੇਸ਼ਵਰ ਸੂਦ,ਰਮੇਸ਼ ਕੁਮਾਰ,ਸੁਰਿੰਦਰ ਖੁਰਾਨਾ, ਅਜੈ ਗੁਪਤਾ, ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ, ਮੁਨੀਮ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ,ਆਸ਼ੂ ਗੁਪਤਾ, ਨਰੇਸ਼ ਗੁਪਤਾ,ਸੁਦੇਸ਼ ਸ਼ਰਮਾ, ਗੁਰਮੀਤ ਸਿੰਘ, ਵਿਜੇ ਗੁਪਤਾ,ਵਿਜੇ ਸ਼ਰਮਾ,ਸ਼ਿਵ ਸ਼ਰਮਾ, ਮੋਹਿਤ ਸ਼ਰਮਾ, ਜਸਵਿੰਦਰ ਸਿੰਘ,ਹਰੀਸ਼ ਵਧਵਾ ਆਦਿ ਮੌਜੂਦ ਸਨ।

Posted By: GURBHEJ SINGH ANANDPURI

Latest News