Nazrana Times

ਪੰਜਾਬੀ

ਉਮੀਦ ਔਰਗੇਨਾਈਜੇਸਨ ਸੰਸਥਾ ਮੱਲ੍ਹੀਆ ਵੱਲੋਂ ਲੋੜਵੰਦ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਗਈ

02 Aug, 2026 08:34 PM

ਪਿਛਲੇ ਦਿਨੀਂ ਗਰੀਬ ਪਰਿਵਾਰ ਦਾ ਕੋਠਾ ਡਿੱਗਣ ਤੇ ਐਨ ਆਰ ਆਈ ਵੀਰਾਂ ਨੂੰ ਕੀਤੀ ਸੀ ਅਪੀਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਦਾਲ ਪੁੰਨ ਕਰਨਾ ਦਸਾਂ ਨੌਵਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਣਾ ਇਹ ਇੱਕ ਗੁਰਸਿੱਖ ਦਾ ਮੁੱਢਲਾ ਫਰਜ਼ ਹੈ, ਇਹ ਜਰੂਰੀ ਨਹੀਂ ਕਿ ਆਪਣੀ ਕਿਰਤ ਕਮਾਈ ਵਿੱਚੋਂ ਕੱਢਿਆ ਦਸਵੰਧ ਗੁਰੂ ਘਰਾਂ ਵਿੱਚ ਜਾਂ ਲੰਗਰਾਂ ਵਿੱਚ ਹੀ ਲਗਾਉਣਾ ਚਾਹੀਦਾ ਹੈ , ਜਾਂ ਮਨ ਦਾ ਇਹ ਭੁਲੇਖਾ ਹੈ ਕਿ ਲੰਗਰਾਂ ਵਿੱਚ ਦਿੱਤਾ ਦਾਨ ਹੀ ਸਾਡਾ ਲੇਖੇ ਲੱਗਦਾ ਹੈ ।ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਸਾਡੀ ਜ਼ਿੰਦਗੀ ਵਿੱਚ ਦਾਨ ਦੀ ਬਹੁਤ ਹੀ ਮਹੱਤਤਾ ਹੈ।, ਅਤੇ ਇਹ ਦਾਨ ਪੁੰਨ ਅਸੀਂ ਆਪਣਾ ਅੱਗਾ ਸਵਾਰਨ ਵਾਸਤੇ ਕਰ ਰਹੇ ਹਾਂ।, ਦਸਵੰਦ ਅਰਥ ਦਸਵਾਂ ਹਿੱਸਾ ਆਪਣੀ ਨੇਕ ਕਮਾਈ ਵਿੱਚੋਂ ਅਸੀਂ ਦਸਵਾਂ ਹਿੱਸਾ ਲੋਕਾਂ ਦੀ ਸੇਵਾ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨਾ ਜਾ,ਗੁਰੂ ਘਰਾਂ ਵਾਸਤੇ ਕੱਢਦੇ ਹਾਂ, ਅਤੇ ਇਹ ਯਤਨ ਸਾਨੂੰ ਸਭਨਾਂ ਨੂੰ ਕਰਨਾ ਚਾਹੀਦਾ ਹੈ ਸਾਡਾ ਮੁਢਲਾ ਫਰਜ਼ ਵੀ ਹੈ।, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਰਾਜ ਭਲੋਟ ਆਸਟਰੇਲੀਆ ਨੇ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ, ਪਿਛਲੇ ਮਹੀਨੇ ਪਿੰਡ ਮੱਲ੍ਹੀਆ ਵਿਖੇ ਇੱਕ ਬਹੁਤ ਹੀ ਆਰਥਿਕ ਮਾੜੀ ਹਾਲਤ ਦੇ ਪਰਿਵਾਰ ਦੀ ਛੱਤ ਡਿੱਗਣ ਕਰਕੇ ਬਹੁਤ ਹੀ ਨੁਕਸਾਨ ਹੋਇਆ ਸੀ, ਪਰਿਵਾਰਿਕ ਮੈਂਬਰ ਵੀ ਵਾਲ ਵਾਲ ਬਚੇ ਸਨ ਅਤੇ ਉਨਾਂ ਦਾ ਘਰ ਦਾ ਸਾਰਾ ਹੀ ਸਮਾਨ ਟੁਟ ਗਿਆ ਸੀ।, ਅਤੇ ਪਿਛਲੇ ਦਿਨੀ ਉਨਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ, ਅੱਗੇ ਉਹਨਾਂ ਕਿਹਾ ਕਿ ਸਾਨੂੰ ਅਖਬਾਰਾਂ ਦੀਆਂ ਖਬਰਾਂ ਰਾਹੀਂ ਹੀ, ਪਤਾ ਲੱਗਿਆ ਸੀ ਕਿ ਸਾਡੇ ਪਿੰਡ ਵਿੱਚ ਇਸ ਪਰਿਵਾਰ ਨਾਲ ਦੁਖਾਂਤ ਵਾਪਰਿਆ ਹੈ।, ਅੱਗੇ ਉਹਨਾਂ ਕਿਹਾ ਕਿ ਅਸੀਂ ਤੁਰੰਤ ਹੀ ਪਿੰਡ ਦੇ ਜਿੰਨੇ ਵੀ ਐਨ ਆਰ ਆਈ ਵੀਰ ਅਤੇ ਪਿੰਡ ਦੀ ਉਮੀਦ ਆਰਗੇਨਾਈਜੇਸਨ ਸੰਸਥਾ ਨਾਲ ਜੁੜੇ ਹੋਏ ਨੌਜਵਾਨਾਂ ਨਾਲ ਸੰਪਰਕ ਕੀਤਾ, ਅਤੇ ਉਹਨਾਂ ਨੇ ਵੱਧ ਤੋਂ ਵੱਧ ਪਰਿਵਾਰ ਦੀ ਸਹਾਇਤਾ ਕਰਨ ਦਾ ਪ੍ਰਣ ਲਿਆ, ਅਤੇ ਉਹਨਾਂ ਨੇ ਥੋੜੇ ਦਿਨਾਂ ਵਿੱਚ ਹੀ ਰਾਸ਼ੀ ਇਕੱਠੀ ਕਰਕੇ ਸਮਾਜ ਸੇਵਕ ਨਵਕਰਨ ਸਿੰਘ ਦੇ ਹੱਥ ਭੇਜ ਕੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਗਈ।, ਇੱਥੇ ਇਹ ਦੱਸਣ ਯੋਗ ਹੈ ਕਿ ਉਮੀਦ ਆਰਗੇ ਨਾਈਜੇਸ਼ਨ ਸੰਸਥਾ ਪਹਿਲਾਂ ਵੀ ਪਿੰਡ ਵਿੱਚ ਬਹੁਤ ਵਧੀਆ ਕਾਰਜ ਕਰ ਰਹੀ ਹੈ। ਅਤੇ ਸਾਰੇ ਹੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਸੰਸਥਾ ਚੱਲ ਰਹੀ ਹੈ। ਅਤੇ ਇਹ ਸੰਸਥਾ ਨੇ ਪਹਿਲਾਂ ਵੀ ਪਿੰਡ ਵਿੱਚ ਕੁਝ ਲੋੜਵੰਦ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਪੱਕੀਆ ਕਰਵਾ ਕੇ ਦਿੱਤੀਆਂ ਸਨ। ਉਮੀਦ ਆਰਗਨਾਈਜੇਸ਼ਨ ਸੰਸਥਾ ਵੱਲੋਂ ਲੋੜਵੰਦ ਪਰਿਵਾਰ ਨੂੰ ਜਿੰਨਾ ਵੀ ਦਾਨ ਕੀਤਾ ਗਿਆ ਹੈ ਉਹ ਸਾਰਾ ਹੀ ਨਾ ਛਾਪਣ ਦੀ ਸੂਰਤ ਵਿੱਚ ਗੁਪਤ ਦਾਨ ਵਜੋਂ ਹੀ ਭੇਟ ਕੀਤਾ ਗਿਆ ਹੈ ਇਹਨਾਂ ਦਾਨੀ ਸੱਜਣਾਂ ਵਿੱਚ ਗੁਰਸੇਵਕ ਸਿੰਘ ਕੁਵੈਤ, ਵਿਸ਼ਾਲ ਸਿੰਘ ਦੁਬਾਈ, ਗੋਪੀ ਦੁਬਈ ,ਨਿਸ਼ਾਨ ਸਿੰਘ ਸੋਨੂ ਯੂਕੇ, ਰਾਜੂ ਮੱਲੀ ਦੁਬਈ,ਹੈਪੀ ਮੱਲੀ ਦੁਬਈ , ਸੌਰਵ ਮੱਲੀ ਯੂ ਐਸ ਏ, ਜੀਤਾ ਮੱਲੀ ਯੂ ਐਸ ਏ, ਰਾਜ ਭਨੋਟ ਆਸਟਰੇਲੀਆ, ਇਨਾ ਐਨ ਆਰ ਆਈ ਵੀਰਾਂ ਨੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ, ਲੋੜਵੰਦ ਨੂੰ ਦਾਨ ਦੀ ਰਾਸ਼ੀ ਦੇਣ ਸਮੇਂ ਨਵਕਰਨ ਸਿੰਘ ਮੱਲ੍ਹੀ ਸੂਰਜ ਸਿੰਘ ਮੈਂਬਰ ,ਭਾਈਆ ਕਸ਼ਮੀਰ ਸਿੰਘ, ਸੰਜੀਵ ਕੁਮਾਰ, ਜਸਬੀਰ ਸਿੰਘ ਆਦਿ ਹਾਜ਼ਰ ਸਨ ਆਖਰ ਰਾਜ ਭਨੋਟ ਆਸਟਰੇਲੀਆ ਨੇ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ।

Posted By: GURBHEJ SINGH ANANDPURI

Latest News