Nazrana Times

ਪੰਜਾਬੀ

ਸਾਬਕਾ ਕਾਂਗਰਸੀ ਮੰਤਰੀ ਵਲੋਂ ਕਾਂਗਰਸ ਸਰਕਾਰ ਦੇ ਬਣਾਏ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ

20 Jan, 2025 05:30 AM

ਕਪੂਰਥਲਾ 6 ਜੂਨ( ਨਜ਼ਰਾਨਾ ਬਿਊਰੋ ਚੀਫ)ਕਾਂਗਰਸੀ ਸੱਤਾ ਪੱਖ ਦੇ ਹੀ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੀ ਸਰਕਾਰ ਵੱਲੋਂ ਬਣਾਏ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਤੇ ਕਪੂਰਥਲਾ ਦੇ ਸ਼ੇਖ਼ੂਪੁਰਾ ਵਿੱਚ ਵੀਕਐਂਡ ਲੌਕਡਾਉਨ ਦੌਰਾਨ ਐਤਵਾਰ ਵਾਲੇ ਦਿਨ ਹਵਨ ਵਿੱਚ ਸ਼ਾਮਲ ਹੋਏ।

ਦਰਅਸਲ, ਕਪੂਰਥਲਾ ਦੇ ਇਤਿਹਾਸਕ ਮੰਦਰ ਮਾਤਾ ਭੱਦਰਕਾਲੀ ਦਾ 74ਵਾਂ ਮੇਲਾ ਮਨਾਇਆ ਜਾ ਰਿਹਾ ਹੈ ਜਿੱਥੇ ਪਹਿਲਾਂ ਹੀ ਵੱਡੀ ਸੰਖਿਆ ਵਿੱਚ ਭੀੜ ਨਜ਼ਰ ਆ ਰਹੀ ਹੈ ਜਿਸ ਉਤੇ ਸ਼ਾਇਦ ਕਪੂਰਥਲਾ ਪ੍ਰਸ਼ਾਸਨ ਦੀ ਨਜ਼ਰ ਨਹੀਂ ਪਈ, ਉੱਥੇ ਇਸ ਮੇਲੇ ਵਿੱਚ ਹਵਨ ਵਿੱਚ ਰਾਣਾ ਗੁਰਜੀਤ ਸਿੰਘ ਸ਼ਾਮਲ ਹੋਏ ਹਾਲਾਂਕਿ ਰਾਣਾ ਗੁਰਜੀਤ ਸਿੰਘ ਨੇ ਮਾਸਕ ਪਾਇਆ ਹੋਇਆਂ ਸੀ ਪਰ ਬਹੁਤ ਲੋਕ ਬਿਨਾਂ ਮਾਸਕ ਤੋਂ ਨਜ਼ਰ ਆ ਰਿਹੇ ਸਨ ਤੇ ਸੋਸ਼ਲ ਡਿਸਟੈਂਸ ਦੇ ਦਾਅਵੇ ਕਿੰਨੇ ਸਹੀ ਹਨ, ਤਸਵੀਰ ਵਿੱਚ ਨਜ਼ਰ ਆ ਰਿਹਾ।

ਅਸੀਂ ਕਿਸੇ ਦੀ ਸ਼ਰਧਾ ਉਤੇ ਸਵਾਲ ਨਹੀਂ ਚੁੱਕ ਰਹੇ ਬਲਕਿ ਸਰਕਾਰ ਦੀਆਂ ਉਹਨਾਂ ਗਾਈਡਲਾਈਨ ਉਤੇ ਸਵਾਲ ਹਨ, ਜਿਨ੍ਹਾਂ ਕਰਕੇ ਆਮ ਲੋਕਾਂ ਦੀਆਂ ਜੇਬਾਂ ਚਾਲਾਨ ਕਰ ਕਰ ਖਾਲ਼ੀ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਦੀ ਆੜ ਵਿੱਚ ਵਿਰੋਧੀਆਂ ਉਤੇ ਪਰਚੇ ਦਰਜ ਹੋ ਜਾਂਦੇ ਹਨ। ਸਵਾਲ ਸਰਕਾਰ ਦੀ ਨੀਅਤ ਅਤੇ ਨੀਤੀ ਤੇ ਹੈ ਜੋ ਲੋਕਾ ਲਈ ਹੋਰ ਤੇ ਆਪਣੇ ਵਿਧਾਇਕ ਮੰਤਰੀਆਂ ਲਈ ਹੋਰ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #