Nazrana Times

ਪੰਜਾਬੀ

"ਸਫ਼ਰ-ਏ-ਸ਼ਹਾਦਤ" ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦੇ ਤਹਿਤ ਸੱਤਵਾਂ ਲੜੀਵਾਰ ਸਮਾਗਮ ਕਰਵਾਇਆ

20 Jan, 2025 05:30 AM

ਕਰਤਾਰਪੁਰ 27 ਦਸੰਬਰ (ਭੁਪਿੰਦਰ ਸਿੰਘ ਮਾਹੀ): ਸਾਕਾ ਚਮਕੋਰ ਸਾਹਿਬ ਅਤੇ ਸਾਕਾ ਸਰਹਿੰਦ ਦੇ ਸਮੂਹ ਸ਼ਹੀਦਾਂ ਦੀ ਮਹਾਨ ਸ਼ਹਾਦਤ ਦੇ ਸੰਬੰਧ ਵਿੱਚ ਅਖੰਡ ਕੀਰਤਨੀ ਜੱਥਾ ਕਰਤਾਰਪੁਰ, ਅਖੰਡ ਕੀਰਤਨੀ ਜੱਥਾ ਦਿਆਲਪੁਰ ਅਤੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਸਾਹਿਬ ਵੱਲੋਂ "ਸਫਰ-ਏ- ਸ਼ਹਾਦਤ" ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦਾ ਛੇਵਾਂ ਸਮਾਗਮ ਭਾਈ ਪ੍ਰਹਿਲਾਦ ਸਿੰਘ ਹੀਰਾ ਦੇ ਗ੍ਰਹਿ ਮੁਹੱਲਾ ਲੁਹਾਰਾਂ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਵਿੱਚ ਭਾਈ ਇੰਦਰਜੀਤ ਸਿੰਘ ਜੀ ਦਿਆਲਪੁਰ ਵਾਲੇ, ਭਾਈ ਮਨਜੀਤ ਸਿੰਘ ਜੀ, ਭਾਈ ਜਸਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਬੀਬੀ ਜਸਲੀਨ ਕੌਰ ਨੇ ਆਪਣੀ ਰਸਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਦੋਰਾਨ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਤਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦੀ ਲੜੀ ਤਹਿਤ 28 ਦਸੰਬਰ ਦਿਨ ਮੰਗਲਵਾਰ ਨੂੰ ਸ. ਕੁੰਦਨ ਸਿੰਘ ਮੁਹੱਲਾ ਸੇਠਾਂ ਵਿਖੇ ਸਮਾਗਮ ਕਰਵਾਏ ਜਾਣਗੇ। ਇਸ ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਛਕਾਇਆ ਗਿਆ। ਇਸ ਮੌਕੇ ਤਜਿੰਦਰ ਸਿੰਘ ਪ੍ਰਧਾਨ, ਭਾਈ ਦਰਸ਼ਨ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਗੁਰਦਿੱਤ ਸਿੰਘ, ਹਰਜੋਤ ਸਿੰਘ, ਹਰਜੋਧ ਸਿੰਘ ਯੋਧਾ, ਜਗਜੀਤ ਸਿੰਘ ਛਾਬੜਾ, ਪਰਮਪ੍ਰੀਤ ਸਿੰਘ, ਭਵਨਦੀਪ ਸਿੰਘ, ਪਰਮਪ੍ਰੀਤ ਸਿੰਘ, ਪਲਪਿੰਦਰ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਪਰਵਿੰਦਰ ਸਿੰਘ, ਜਸਕਰਨ ਸਿੰਘ, ਭਵਨੀਤ ਸਿੰਘ, ਗੁਰਵੀਰ ਸਿੰਘ, ਤਨਵੀਰ ਸਿੰਘ, ਰਾਜਵੰਤ ਕੌਰ, ਪਰਮਿੰਦਰ ਕੌਰ, ਜਸਲੀਨ ਕੌਰ, ਤਨਜੀਤ ਕੌਰ, ਕੁਲਵਿੰਦਰ ਕੌਰ, ਅੰਤਰਪ੍ਰੀਤ ਕੌਰ, ਹਰਪ੍ਰੀਤ ਕੌਰ, ਸਨਦੀਪ ਕੌਰ ਆਦਿ ਸੰਗਤਾਂ ਮੌਜੂਦ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #