Nazrana Times

ਪੰਜਾਬੀ

ਇਟਲੀ ਵਿੱਚ ਗਲਤ ਢੰਗ ਨਾਲ ਡਰਾਈਵਿੰਗ ਲਾਇਸੰਸ ਕਰਵਾਉਣ ਵਾਲੇ ਵੱਖ-ਵੱਖ ਸਕੂਲਾਂ ਦੇ ਕਥਿਤ 4 ਦੋਸ਼ੀ ਗ੍ਰਿਫਤਾਰ

20 Jan, 2025 05:30 AM

ਰੋਮ 6  ਮਈ ( ਦਲਵੀਰ ਸਿੰਘ ਕੈਂਥ ) ਇਟਲੀ ਦੇ ਲੰਬਾਰਦੀਆਂ ਸੂਬੇ ਦੇ ਸ਼ਹਿਰ ਬਰੇਸ਼ੀਆਂ ਵਿਖੇ ਪੁਲਸ ਪ੍ਰਸ਼ਾਸਨ ਨੇ ਇੱਕ ਅਜਿਹੇ ਸਕੂਲ (ਜੋ ਵਾਹਨ ਚਲਾਉਣ ਲਈ ਲਾਇਸੰਸ ਪਾਸ ਕਰਨ ਲਈ ਟੈ੍ਰਫਿਕ ਨਿਯਮਾਂ ਦਾ ਪੜ੍ਹਾਈ ਕਰਵਾਉਂਦੇ ਸੀ)ਦਾ ਪਰਦਾਫਾਸ਼ ਕੀਤਾ ਹੈ ਜਿਹੜੇ ਕਿ ਇਟਾਲੀਅਨ ਭਾਸ਼ਾ ਦਾ ਘੱਟ ਗਿਆਨ ਰੱਖਣ ਵਾਲੇ ਪ੍ਰਵਾਸੀਆਂ ਤੋਂ ਹਜ਼ਾਰਾਂ ਯੂਰੋ ਵਸੂਲ ਕੇ ਗਲਤ ਢੰਗ-ਤਰੀਕਿਆਂ ਨਾਲ ਲਾਇਸੰਸ ਪਾਸ ਕਰਵਾਉਂਦੇ ਸਨ।।ਪੁਲਸ ਨੇ ਇਸ ਗੌਰਖ ਧੰਦੇ ਲਈ ਜਿੱਥੇ ਵੱਖ-ਵੱਖ ਸਕੂਲਾਂ ਦੇ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਉੱਥੇ 20 ਲੱਖ ਯੂਰੋ ਵੀ ਕਥਿਤ ਦੋਸ਼ੀਆਂ ਤੋਂ ਜਬਤ ਕੀਤਾ ਹੈ।ਇਟਾਲੀਅਨ ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਆਟੋ ਸਕੂਲ ਵਾਲੇ ਪ੍ਰਵਾਸੀਆਂ ਨੂੰ ਸੌਖੇ ਢੰਗ ਨਾਲ ਵਹਿਕਲਾਂ ਦੇ ਲਾਇਸੰਸ ਦੁਆੳੇਣ ਲਈ ਪ੍ਰੀਖਿਆ ਦੇਣ ਵਾਲੇ ਸਖ਼ਸ ਦੇ ਕੈਮਰੇ ਤੇ ਹੈੱਡਫੋਨ ਕਪੜਿਆਂ ਹੇਠ ਛੁਪੇ ਢੰਗ ਨਾਲ ਲਗਾਕੇ ਪੇਪਰ ਦੇਣ ਭੇਜ ਦੇ ਸਨ ਤੇ ਜਦੋਂ ਪੇਪਰ ਦੇਣ ਵਾਲਾ ਸਖ਼ਸ ਪ੍ਰੀਖਿਆ ਕੇਂਦਰ ਵਿੱਚ ਕੰਪਿਊਟਰ ਦੇ ਮੂਹਰੇ ਬੈਠਦਾ ਤਾਂ ਉਸ ਦਾ ਕਪੜਿਆਂ ਵਿੱਚ ਛੁਪਾਏ ਕੈਮਰੇ ਦੀ ਮਦਦ ਨਾਲ ਬਾਹਰ ਬੈਠ ਪੇਪਰ ਹੱਲ ਕਰ ਦਿੰਦੇ ਸੀ ਜਿਸ ਕੰਮ ਲਈ ਇਹ ਆਟੋ ਸਕੂਲਾਂ ਵਾਲੇ ਪ੍ਰਵਾਸੀਆਂ ਤੋਂ 2 ਤੋਂ 5 ਹਜ਼ਾਰ ਯੂਰੋ ਤੱਕ ਵਸੂਲ ਦੇ ਸਨ।ਜਿ਼ਲ੍ਹਾ ਬਰੇਸ਼ੀਆਂ ਦੇ ਪੁਲਸ ਪ੍ਰਸ਼ਾਸ਼ਨ ਨੂੰ ਜਦੋਂ ਇਸ ਧੋਖੇਬਾਜ਼ ਸਿਸਟਮ ਦਾ ਪਤਾ ਲੱਗਾ ਤਾਂ ਉਹਨਾਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਵੱਖ-ਵੱਖ ਆਟੋ ਸਕੂਲਾਂ ਦੇ ਕਰਿੰਦਿਆਂ ਵੱਲੋਂ ਚਲਾਏ ਜਾ ਰਹੇ ਇਸ ਸਕੈਮ ਦਾ ਪ੍ਰਦਾਫਾਸ ਕਰ ਦਿੱਤਾ।ਪੁਲਸ ਨੇ ਕਥਿਤ ਦੋਸ਼ੀਆਂ ਉਪੱਰ ਭ੍ਰਿਸ਼ਟਾਚਾਰ ,ਜਨਤਕ ਦਸਤਾਵੇਜ਼ ਨਾਲ ਖਿਲਵਾੜ ਕਰਨ ਤੇ ਕਈ ਹੋਰ ਸੰਗੀਨ ਧਰਾਵਾਂ ਹੇਠ ਕੇਸ ਦਰਜ਼ ਕਰ 60 ਤੋਂ ਵੱਧ ਲੋਕਾਂ ਦੀ ਜਾਂਚ ਸ਼ੁਰੂ ਕਰਦਿੱਤੀ ਹੈ ਜਦੋ ਕਿ 2000 ਤੋਂ ਵੱਧ ਡਰਾਈਵਿੰਗ ਲਾਇਸੰਸ ਜਿਹਨਾਂ ਵਿੱਚ ਏ,ਬੀ,ਸੀ,ਸੀ ਕਿਊ ਸੀ ਕਿਸਮ ਦੇ ਲਾਇਸੰਸ ਦਾ ਜਿ਼ਕਰ ਹੈ ਸਭ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।ਪੁਲਸ ਅਨੁਸਾਰ ਇਸ ਸਕੈਮ ਦਾ ਹਿੱਸੇ ਬਣੇ ਕਈ ਅਜਿਹੇ ਪ੍ਰਵਾਸੀ ਵੀ ਹਨ ਜਿਹਨਾਂ ਨੂੰ ਇਟਾਲੀਅਨ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਵੀ ਨਹੀਂ ਆਉਂਦੀ ਪਰ ਉਹਨਾਂ ਕੋਲ ਟਰਾਲੇ / ਟਰੱਕ ਦਾ ਹੈਵੀ ਲਾਇਸੰਸ ਹੈ।ਇਸ ਘਟਨਾ ਨਾਲ ਪੂਰੇ ਜਿ਼ਲ੍ਹੇ ਵਿੱਚ ਤੜਥੱਲੀ ਮੱਚ ਗਈ ਹੈ ਤੇ ਉਹ ਲੋਕ ਬਖ਼ਸੇ ਨਹੀਂ ਜਾਣਗੇ ਜਿਹਨਾਂ ਇਸ ਧੋਖੇਬਾਜ਼ੀ ਵਾਲੇ ਰਾਸਤੇ ਨੂੰ ਅਪਣਾਇਆ।ਜਿ਼ਕਰਯੋਗ ਹੈ ਕਿ ਇਟਲੀ ਵਿੱਚ ਜਿਹੜੇ ਪ੍ਰਵਾਸੀ ਲੋਕ ਕਾਮਯਾਬ ਹੋਣਾ ਲੋਚਦੇ ਹਨ ਉਹਨਾਂ ਲਈ ਸਭ ਤੋਂ ਜ਼ਰੂਰੀ ਹੈ ਇਟਾਲੀਅਨ ਭਾਸ਼ਾ ਦਾ ਪੂਰਨ ਗਿਆਨ ਜਿਸ ਨਾਲ ਪ੍ਰਵਾਸੀ ਲੋਕ ਕਾਮਯਾਬੀ ਦੀ ਹਰ ਉਹ ਪੌੜੀ ਚੜ੍ਹ ਸਕਦੇ ਹਨ ਜਿਹੜੀ ਉਹਨਾਂ ਨੂੰ ਕਾਮਯਾਬ ਕਰਦੀ ਹੈ ਪਰ ਅਫ਼ਸੋਸ ਇਟਲੀ ਵਿੱਚ ਪ੍ਰਵਾਸੀਆਂ ਨੂੰ ਸਮੇਂ ਦੀ ਘਾਟ ਕਾਰਨ ਇਟਾਲੀਅਨ ਭਾਸ਼ਾ ਦੇ ਗਿਆਨ ਦੀ ਤੰਗੀ ਉਹਨਾਂ ਨੂੰ ਹਰ ਮੋੜ ਉਪੱਰ ਢਾਹਡਾ ਤੰਗ ਕਰਦੀ ਹੈ ਜਿਸ ਤੋਂ ਬੱਚਣ ਲਈ ਪ੍ਰਵਾਸੀ ਲੋਕ ਅਨੇਕਾਂ ਪਾਪੜ ਵੇਲਕੇ ਆਪਣਾ ਕੰਮ ਸੂਤ ਕਰਨ ਦੀਆਂ ਦਿਨ-ਰਾਤ ਜੁਗਤਾਂ ਬਣਾਉਂਦੇ ਹਨ । ਪ੍ਰਵਾਸੀਆਂ ਦੀ ਇਸ ਕਮਜ਼ੋਰੀ ਦਾ ਇਟਲੀ ਭਰ ਵਿੱਚ ਵੱਖ-ਵੱਖ ਖੇਤਰਾਂ ਦੇ ਲਾਲਚੀ ਲੋਕ ਰੱਜ ਕੇ ਫਾਇਦਾ ਚੁੱਕ ਰਹੇ ਹਨ ਜਿਹਨਾਂ ਤੋਂ ਪ੍ਰਵਾਸੀਆਂ ਨੂੰ ਬੱਚਣ ਲਈ ਇਟਾਲੀਅਨ ਭਾਸ਼ਾ ਦਾ ਮੁਕੰਮਲ ਗਿਆਨ ਹਾਸਿਲ ਕਰਨ ਲਈ ਸੰਜੀਦਾ ਹੋਣ ਦੀ ਅਹਿਮ ਲੋੜ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #