Nazrana Times

ਪੰਜਾਬੀ

ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਤੰਗ ਹੋ ਫੇਸਬੁੱਕ ’ਤੇ ਲਾਈਵ ਹੋ ਕੇ ਗਊਸ਼ਾਲਾ ਸੰਚਾਲਕ ਨੇ ਨਿਗਲਿਆ ਜ਼ਹਿਰ

20 Jan, 2025 05:30 AM

ਜਲੰਧਰ/ਲਾਂਬੜਾ/ਕਰਤਾਰਪੁਰ (ਭੁਪਿੰਦਰ ਸਿੰਘ ਮਾਹੀ)— ਜਲੰਧਰ ਦੇ ਲਾਂਬੜਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਗਊਸ਼ਾਲਾ ਸੰਚਾਲਕ ਨੇ ਪਪੁਲਸ ਅਫਸਰ ਅਤੇ ਕਾਂਗਰਸੀ ਵਿਧਾਇਕ ਤੋਂ ਤੰਗ ਆ ਕੇ ਜ਼ਹਿਰ ਦੀ ਪੂਰੀ ਬੋਤਲ ਪੀ ਲਈ। ਇਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਪੀਤਾ ਅਤੇ ਬਾਅਦ ’ਚ ਵੀਡੀਓ ਨੂੰ ਵਾਇਰਲ ਕਰ ਦਿੱਤਾ। ਜਾਣਕਾਰੀ ਮੁਤਾਬਕ ਕਰਤਾਰਪੁਰ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਅਤੇ ਪੁਲਸ ਅਧਿਕਾਰੀ ਪੁਸ਼ਪ ਬਾਲੀ ਤੋਂ ਪਰੇਸ਼ਾਨ ਹੋ ਕੇ ਲਾਂਬੜਾ ਦੇ ਧਰਮਪਾਲ ਬਖ਼ਸ਼ੀ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਫੇਸਬੁੱਕ ’ਤੇ ਲਾਈਵ ਹੋ ਕੇ ਧਰਮਪਾਲ ਬਖ਼ਸ਼ੀ ਨੇ ਆਪਣੀ ਮੌਤ ਦੇ ਲਈ ਸੁਰਿੰਦਰ ਚੌਧਰੀ, ਪੁਲਸ ਅਧਿਕਾਰੀ ਪੁਸ਼ਪ ਬਾਲੀ ਅਤੇ ਕੁਝ ਭੂ-ਮਾਫ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫੇਸਬੁੱਕ ’ਤੇ ਲਾਈਵ ਦੌਰਾਨ ਬਖ਼ਸ਼ੀ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸ ਦੀ ਗਊਸ਼ਾਲਾ ਦੀ ਜ਼ਮੀਨ ਅਤੇ ਹਨੂੰਮਾਨ ਮੰਦਿਰ ਦੀ ਜ਼ਮੀਨ ’ਤੇ ਵਿਧਾਇਕ ਸੁਰਿੰਦਰ ਚੌਧਰੀ ਸਣੇ ਪੁਸ਼ਪ ਬਾਲੀ ਕਬਜ਼ਾ ਕਰਨਾ ਚਾਹੁੰਦੇ ਹਨ।ਲਾਈਵ ਹੋ ਕੇ ਸੰਚਾਲਕ ਨੇ ਦੋਸ਼ ਲਗਾਉਂਦੇ ਕਿਹਾ ਕਿ ਪੁਸ਼ਪ ਬਾਲੀ ਲੋਕਾਂ ਨੂੰ ਹਰਾਸਮੈਂਟ ਕਰਦਾ ਹੈ ਅਤੇ ਮੈਨੂੰ ਕਰੀਬ 10 ਸਾਲਾਂ ਤੋਂ ਹਰਾਸਮੈਂਟ ਕਰ ਰਹੇ ਹਨ। ਮੇਰੀ ਮੌਤ ਲਈ ਜ਼ਿੰਮੇਵਾਰ ਸੁਰਿੰਦਰ ਚੌਧਰੀ, ਪੁਸ਼ਪ ਬਾਲੀ, ਗੌਤਮ ਕਾਲਾ, ਸ਼੍ਰੀ ਰਾਮ ਮੋਹਨ, ਸੰਜੀਵ ਕਾਲਾ ਹਨ, ਜਿਨ੍ਹਾਂ ਤੋਂ ਮੈਂ ਬਹੁਤ ਹੀ ਪਰੇਸ਼ਾਨ ਹੋ ਚੁੱਕਾ ਹਾਂ। 

Posted By: GURBHEJ SINGH ANANDPURI

Latest News

Loading…
Loading the web debug toolbar…
Attempt #