Nazrana Times

ਪੰਜਾਬੀ

ਜੁਗਿਆਲ ਵਿੱਚ ਡੀਪੂ ਹੋਲਡਰ ਨੇ ਜੀ ਓ ਜੀ ਦੀ ਮੌਜੂਦਗੀ ਚ ਲੋਕਾਂ ਨੂੰ ਵੰਡੀ ਕਣਕ 

20 Jan, 2025 05:30 AM

  ਸ਼ਾਹਪੁਰ ਕੰਢੀ 1 ਸਤੰਬਰ ( ਸੁੱਖਵਿੰਦਰ ਜੰਡੀਰ )- ਜੁਗਿਆਲ ਦੇ ਸਰਕਾਰੀ ਰਾਸ਼ਨ ਡਿੱਪੂ ਵਿਚ ਆਈ ਕਣਕ ਨੂੰ  ਡਿੱਪੂ ਹੋਲਡਰ ਨੇ ਕਾਰਡ ਧਾਰਕਾਂ ਨੂੰ ਵੰਡਿਆ ਇਸ ਮੌਕੇ ਉੱਥੇ ਜੀਓ ਜੀ  ਭਬਰ ਬਲਾਕ ਦੀ ਟੀਮ ਖਾਸ ਤੌਰ ਤੇ ਮੌਜੂਦ ਰਹੀ  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਓ ਜੀ ਦੇ ਅਸ਼ੋਕ ਕੁਮਾਰ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਸਰਕਾਰੀ ਰਾਸ਼ਨ ਡਿਪੂਆਂ ਤੇ ਦਿੱਤੀ ਜਾਣ ਵਾਲੀ ਦੋ ਰੁਪਏ ਪ੍ਰਤੀ ਕਿੱਲੋ  ਵਾਲੀ ਕਣਕ ਨੂੰ ਅੱਜ ਡਿੱਪੂ ਹੋਲਡਰ ਨੇ ਕਾਰਡ ਧਾਰਕਾਂ ਵਿਚ ਵੰਡਿਆ ਹੈ  ਉਨ੍ਹਾਂ ਦੱਸਿਆ ਕਿ ਲਗਪਗ 182 ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ ਹੈ   ਜਿਸ ਵਿੱਚ ਲਗਪਗ 727 ਬੈਗ ਕਣਕ ਦੇ   ਆਏ ਹਨ ਤੇ ਪ੍ਰਤੀ ਬੈਗ ਵਿਚ 30 ਕਿਲੋ ਕਣਕ  ਦਿੱਤੀ ਜਾ ਰਹੀ ਹੈ  ਉਨ੍ਹਾਂ ਦੱਸਿਆ ਕਿ ਜੀਓ ਜੀ ਟੀਮ  ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ  ਲਗਾਤਾਰ ਲੋਕਾਂ ਵਿਚ ਪਹੁੰਚਾਉਣ ਲਈ ਯਤਨ ਕਰ ਰਹੀ ਹੈ  ਉੱਥੇ ਹੀ ਹੋਰ ਜਾਣਕਾਰੀ ਦਿੰਦੇ ਹੋਏ ਡਿਪੂ ਹੋਲਡਰ ਨੇ ਦੱਸਿਆ ਕਿ  ਅੱਜ ਉਨ੍ਹਾਂ ਵੱਲੋਂ 182 ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਦੋ ਰੁਪਏ ਪ੍ਰਤੀ ਕਿਲੋ ਵਾਲੀ ਕਣਕ ਵੰਡੀ ਗਈ ਹੈ  ਉਨ੍ਹਾਂ ਦੱਸਿਆ ਕਿ ਰਾਸ਼ਨ ਕਾਰਡ ਤੇ ਦਿੱਤਾ  ਜਾਣ ਵਾਲਾ ਸਾਮਾਨ ਜੋ ਸਰਕਾਰ ਵੱਲੋਂ ਰਾਸ਼ਨ ਡਿਪੂਆਂ ਤੇ ਆਉਂਦਾ ਹੈ  ਉਹ ਲੋਕਾਂ ਵਿੱਚ ਵੰਡਿਆ ਜਾ ਰਿਹਾ ਹੈ  ਇਸ ਮੌਕੇ ਉਥੇ ਅਸ਼ੋਕ ਕੁਮਾਰ ਸੁਧੀਰ ਕੁਮਾਰ ਦਵਾਰਕਾ ਦਾਸ ਰਾਮ ਸਿੰਘ ਤੀਰਥ ਰਾਮ  ਦੇ ਨਾਲ ਹੋਰ ਲੋਕ ਮੌਜੂਦ ਸਨ 

Posted By: GURBHEJ SINGH ANANDPURI

Latest News

Loading…
Loading the web debug toolbar…
Attempt #