Nazrana Times

ਪੰਜਾਬੀ

ਭਾਜਪਾ ਦਾ ਵਧਦਾ ਗਰਾਫ਼ ਦੇਖ ਕੇ ਵਿਰੋਧੀਆਂ ਚ ਬੌਖਲਾਹਟ ਦਾ ਮਾਹੌਲ,ਰਣਜੀਤ ਸਿੰਘ ਖੋਜੇਵਾਲ

20 Jan, 2025 05:30 AM

"ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਵਲੋਂ ਮੱਛਰ ਕਾਲੋਨੀ ਸ਼ੇਖੂਪੁਰ ਵਿਖੇ ਕੀਤਾ ਗਿਆ ਚੋਣ ਪ੍ਰਚਾਰ"ਕਪੂਰਥਲਾ 13 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਭਾਜਪਾ ਦੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਵਲੋਂ ਮੱਛਰ ਕਾਲੋਨੀ ਸ਼ੇਖੂਪੁਰ ਵਿਖੇ ਚੋਣ ਪ੍ਰਚਾਰ ਕੀਤਾ ਗਿਆ।ਇਸ ਮੌਕੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਪੂਰਥਲਾ ਹਲਕੇ ਵਿਚ ਭਾਜਪਾ ਦਾ ਵੱਧ ਰਿਹਾ ਗਰਾਫ਼ ਦੇਖ ਕੇ ਵਿਰੋਧੀ ਬੌਖਲਾਹਟ ਵਿਚ ਹਨ।ਲੋਕਾ ਵੱਲੋਂ ਦਿਤੇ ਜਾ ਰਹੇ ਭਰਵੇਂ ਹੁੰਗਾਰੇ ਸਦਕਾ ਹੁਣ ਵਿਰੋਧੀ ਪਾਰਟੀਆਂ ਨੂੰ ਆਪਣੀ ਹਾਰ ਵਿਖਾਈ ਦੇ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਭਾਜਪਾ ਨੇ ਜਿੱਥੇ ਇਕ ਪਾਸੇ ਦੇਸ਼ ਦੇ ਹਿਤ ਵਿਚ ਕੰਮ ਕਰਦੇ ਹੋਏ ਹੁਣ ਤੱਕ ਭ੍ਰਿਸ਼ਟਾਚਾਰ ਮੁਕਤ ਅਤੇ ਕਰੋਨਾ ਕਾਲ ਵਿਚ ਵੀ ਦੇਸ਼ ਦੀ ਮਜ਼ਬੂਤ ਆਰਥਿਕ ਸਥਿਤੀ ਨੂੰ ਮਜ਼ਬੂਤ ਰੱਖਿਆਂ।ਉੱਥੇ ਹੀ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਵਿਚ ਜੋ ਬਿਹਤਰੀਨ ਨਿਆਂ ਪ੍ਰਣਾਲੀ,ਆਰਥਿਕ ਪੱਖੋਂ ਮਜ਼ਬੂਤੀ,ਸਿਹਤ,ਸਿੱਖਿਆਂ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਵਾਈ ਹੈ।ਉਸ ਨਾਲ ਹੁਣ ਸਭ ਵਿਰੋਧੀ ਪਾਰਟੀਆਂ ਕੋਲ ਭਾਜਪਾ ਖ਼ਿਲਾਫ਼ ਕੋਈ ਮੁੱਦਾ ਨਹੀਂ ਹੈ।ਲੋਕਾਂ ਵੱਲੋਂ ਭਾਜਪਾ ਵਿਚ ਵਿਸ਼ਵਾਸ ਵੇਖਦੇ ਹੋਏ ਹੁਣ ਵਿਰੋਧੀਆਂ ਵਿਚ ਘਬਰਾਹਟ ਦਾ ਮਾਹੌਲ ਹੈ।ਖੋਜੇਵਾਲ ਨੇ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਲੋਕਾਂ ਨੂੰ ਡਰਾ-ਧਮਕਾ ਰਹੇ ਹਨ।ਲੋਕਾਂ ਨੂੰ ਸਮਾਨ ਵੰਡਣ,ਉਨ੍ਹਾਂ ਉੱਪਰ ਝੂਠੇ ਪਰਚੇ ਪਾਉਣ ਜਾਂ ਡਰਾਉਣ ਧਮਕਾਉਣ ਨਾਲ ਵੋਟਾਂ ਨਹੀਂ ਮਿਲਦੀਆਂ,ਬਲਕਿ ਲੋਕ ਹਿਤ ਵਿਚ ਕੰਮ ਕਰਕੇ ਹੀ ਵੋਟਾਂ ਮਿਲਦੀਆਂ ਹਨ।ਜੋ ਹੁਣ ਤੱਕ ਭਾਜਪਾ ਵੱਲੋਂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜਾਰੀ ਕੀਤਾ ਗਿਆ 11 ਸੂਤਰੀ ਏਜੰਡਾ ਪੰਜਾਬ ਦੇ ਹਿਤ ਵਿਚ ਹੈ ਅਤੇ ਲੋਕ ਭਾਜਪਾ ਨੂੰ ਵੋਟਾਂ ਪਾਉਣ ਦਾ ਮਨ ਬਣਾ ਚੁਕੇ ਹਨ।ਖੋਜੇਵਾਲ ਨੇ ਕਿਹਾ ਕਿ ਕੇਂਦਰ ਦੀ ਅੰਮ੍ਰਿਤ ਯੋਜਨਾ ਤਹਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਅਤੇ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਏ ਗਏ ਹਨ।ਪਰ ਪਿਛਲੇ ਪੰਜ ਸਾਲਾਂ ਤੋਂ ਸ਼ਹਿਰ ਵਿਚ ਗੁੰਡਾਗਰਦੀ ਕਰ ਰਹੇ ਕੁੱਝ ਲੋਕ ਕੇਂਦਰ ਦੀਆਂ ਸਕੀਮਾਂ ਦਾ ਸਿਹਰਾ ਲੈ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਖੋਜੇਵਾਲ ਨੇ ਕਿਹਾ ਕਿ ਜਨਤਾ ਸਭ ਜਾਣਦੀ ਹੈ ਕਿ ਕਿਹੜੀ ਪਾਰਟੀ ਉਨ੍ਹਾਂ ਦੇ ਹਿਤ ਵਿਚ ਹੈ।ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਜੇਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੀ ਤਾਂ ਇੱਥੇ ਡਬਲ ਇੰਜਨ ਵਾਲੀ ਸਰਕਾਰ ਵਿਚ ਰਿਕਾਰਡ ਤੋੜ ਵਿਕਾਸ ਹੋਵੇਗਾ।ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ਤੇ ਭੂ-ਮਾਫੀਆ ਅਤੇ ਰੇਤ ਮਾਫ਼ੀਆ ਦਾ ਸੰਪੂਰਨ ਖ਼ਾਤਮਾ ਕੀਤਾ ਜਾਵੇਗਾ।ਇਸ ਦੇ ਨਾਲ ਹੀ ਲੋਕਾਂ ਖ਼ਿਲਾਫ਼ ਜੋ ਝੂਠੇ ਪਰਚੇ ਦਰਜ ਕੀਤੇ ਗਏ ਹਨ।ਉਹ ਵੀ ਭਾਜਪਾ ਦੀ ਸਰਕਾਰ ਆਉਂਦੇ ਹੀ ਸਾਰੇ ਪਰਚੇ ਰੱਦ ਕਰਵਾਏ ਜਾਣਗੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #