Nazrana Times

ਪੰਜਾਬੀ

ਸਰਕਾਰੀ ਸਕੂਲਾਂ ਨੂੰ ਫਰਨੀਚਰ ਦੇਣ ਕਰਕੇ ਨੇਕੀ ਦੁਕਾਨ ਨੇ ਹਿੰਦੁਸਤਾਨ ਹਾਈਡ੍ਰੋਲਿਕ ਦਾ ਕੀਤਾ ਧੰਨਵਾਦ

20 Jan, 2025 05:30 AM

ਕਰਤਾਰਪੁਰ 1 ਸਤੰਬਰ (ਭੁਪਿੰਦਰ ਸਿੰਘ ਮਾਹੀ): ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ , ਕਰਤਾਰਪੁਰ ਰਾਹੀਂ ਵੱਖ ਵੱਖ ਸਰਕਾਰੀ ਸਕੂਲਾਂ ਨੂੰ ਫਰਨੀਚਰ ਦੇਣ ਵਾਲੇ ਹਿੰਦੋਸਤਾਨ ਹਾਈਡ੍ਰੋਲਿਕਸ ਪ੍ਰਾਈਵੇਟ ਲਿਮਟਿਡ, ਸੂਰਾਨੁੱਸੀ (ਜਲੰਧਰ) ਦਾ ਧੰਨਵਾਦ ਕੀਤਾ ਗਿਆ ਅਤੇ ਕੰਪਨੀ ਦੇ ਮੈਨੇਜਿੰਗ ਡਾਈਰੈਕਟਰ ਸ਼੍ਰੀ ਸੁਨੀਲ ਖੋਸਲਾ, ਸ਼੍ਰੀ ਰਾਜੇਸ਼ ਚੌਧਰੀ, ਨਗਿੰਦਰ ਨਾਥ ਫੁੱਲ ਅਤੇ ਸ. ਸੁਰਜੀਤ ਸਿੰਘ ਨੂੰ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਸ਼੍ਰੀ ਸੁਨੀਲ ਖੋਸਲਾ ਜੀ ਵੱਲੋਂ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਮਾਸਟਰ ਅਮਰੀਕ ਸਿੰਘ, ਭੁਪਿੰਦਰ ਸਿੰਘ ਮਾਹੀ, ਭਾਈ ਸੁਖਵੀਰ ਸਿੰਘ ਜੀ ਕਰਤਾਰਪੁਰ ਵਾਲੇ ਹਾਜ਼ਰ ਸਨ।

Posted By: GURBHEJ SINGH ANANDPURI

Latest News