Nazrana Times

ਪੰਜਾਬੀ

ਸਾਲਿਆ ਬਣ ਚਿੜੀ

20 Jan, 2025 05:30 AM

ਕਈ ਸਾਲ ਪਹਿਲਾਂ ਜਦੋਂ ਭਨਿਆਰਾਂ ਵਾਲ਼ਾ ਸਾਧ ਪੁਲ਼ਸ ਨੇ ਫੜਿਆ ਤਾਂ ਅਦਾਲਤ 'ਚ ਪੇਸ਼ੀ ਤੋਂ ਪਹਿਲਾਂ ਉਹ ਰੋਪੜ ਹਵਾਲਾਤ ਵਿੱਚ ਬੰਦ ਸੀ,.. ਉਸ ਵੇਲ਼ੇ ਉੱਥੇ ਡਿਊਟੀ ਤੇ ਤਾਇਨਾਤ ਹੌਲਦਾਰ ਜੋਕਿ ਮੇਰਾ ਕਰੀਬੀ ਦੋਸਤ ਸੀ ਦੇ ਦੱਸਣ ਮੁਤਾਬਿਕ ਉਸ ਕੋਲ਼ ਭਨਿਆਰਾਂ ਵਾਲ਼ੇ ਦਾ ਇਕ ਚੇਲਾ ਪਹੁੰਚ ਕੇ ਮਿੰਨਤ ਤਰਲਾ ਕਰਨ ਲੱਗਾ ਕਿ ਉਸਦੀ ਸਿਰਫ ਦੋ ਮਿੰਟ ਲਈ ਬਾਬਾ ਜੀ ਨਾਲ਼ ਗੱਲ ਕਰਵਾ ਦੇਵੇ..ਮੇਰੇ ਉਸ ਮਿਤਰ ਨੇ ਪੰਜ ਕੁ ਹਜਾਰ ਰੁਪਈਆਂ ਲੈਕੇ ਗੁਰੂ ਚੇਲੇ ਦਾ ਮੇਲ ਕਰਵਾ ਦਿੱਤਾ, ਜਦੋਂ ਚੇਲਾ ਬਾਬੇ ਨਾਲ਼ ਗਿੱਟਮਿਟ ਕਰਕੇ ਵਾਪਸ ਮੁੜਿਆ ਤਾਂ ਜਾਦਾਂ ਹੋਇਆ ਮੇਰੇ ਉਸ ਜਾਣੂ ਨੂੰ ਕਹਿਣ ਲੱਗਾ ਕਿ ਸਾਡੇ ਬਾਬਾ ਜੀ ਤਾਂ ਰੱਬੀ ਰੂਹ ਹਨ,..ਰਿੱਧੀਆਂ ਸਿੱਧੀਆਂ ਦੇ ਮਾਲਕ...ਸਰਬਕਲਾ ਸਮਰੱਥ..ਇਨਾਂ ਨੂੰ ਦੁਨਿਆਵੀ ਜੇਲਾਂ ਕੈਦ ਕਰਕੇ ਨਹੀਂ ਰੱਖ ਸਕਦੀਆਂ...ਇਹ ਇੱਥੋਂ ਚਿੜੀ ਬਣਕੇ ਉੱਡ ਜਾਣਗੇ.....ਮੇਰਾ ਉਹ ਪੁਲ਼ਸੀਆ ਮਿਤਰ ਜੋਕਿ ਥੋੜਾ ਵਹਿਮੀ ਸੁਭਾਅ ਦਾ ਮਾਲਕ ਹੈ..,ਵਿਚਾਰੇ ਨੂੰ ਵਹਿਮ ਹੋ ਗਿਆ ਬਈ ਜੇ ਇਹ ਸਾਲ਼ਾ ਸੱਚੀਂ ਚਿੜੀ ਚੁੜੀ ਬਣਕੇ ਉੱਡ ਗਿਆ ਮੇਰੀ ਤਾਂ ਨੌਕਰੀ ਗਈ,..ਨਿਆਣੇ ਭੁੱਖੇ ਮਰ ਜਾਣਗੇ....ਕਹਿੰਦਾ ਘੜੀ ਕੁ ਬਾਅਦ ਬਾਅਦ ਮੈਂ ਬੈਰਕ ਅੱਗੇ ਚੱਕਰ ਮਾਰਕੇ ਵੇਖ ਲਿਆ ਕਰਾਂ ਕਿ ਹੈਗਾ...ਸਾਲ਼ਾ ਕਿਤੇ ਉੱਡਿਆ ਤਾਂ ਨਹੀਂ.।ਰੱਬ ਰੱਬ ਕਰਕੇ ਉਸਦਾ ਡਿਊਟੀ ਟੈਮ ਖਤਮ ਹੋਇਆ ਤੇ ਇਕ ਹੋਰ ਅੜਬ ਹੌਲਦਾਰ ਪਹਿਰੇ ਤੇ ਆ ਗਿਆ ਜਿਸਨੂੰ ਚੇਲੇ ਵਾਲ਼ੀ ਗੱਲ ਦੱਸਦਿਆਂ ਉਸਨੇ ਚੌਕਸ ਰਹਿਣ ਦੀ ਤਾਕੀਦ ਕੀਤੀ,...ਮੇਰੇ ਮਿਤਰ ਮੁਤਾਬਿਕ ਪਹਿਲਾਂ ਈ ਘਰੋਂ ਕਿਸੇ ਗੱਲੋਂ ਲੜਕੇ ਆਇਆ ਉਹ ਹੌਲਦਾਰ ਮੋਟੀ ਜਿਹੀ ਗਾਲ਼ ਕੱਢਕੇ ਬਿਨਾਂ ਅੱਗਾ ਪਿੱਛਾ ਵੇਖਿਆਂ ਡਾਂਗ ਚੁੱਕ ਬੈਰਕ ਵਿਚ ਵੜ ਗਿਆ ਤੇ ਭਨਿਆਰਾਂ ਵਾਲ਼ੇ ਦੇ ਮੌਰਾਂ ਵਿੱਚ ਮਾਰ ਕਹਿੰਦਾ ਭੈਣ@@ ਬਣ ਚਿੜੀ,..ਸਾਲ਼ਿਆ ਬਣ ਚਿੜੀ,...ਬਾਬਾ ਧਰਤੀ ਤੇ ਲਿਟਦਾ ਚੀਕਾਂ ਮਾਰ ਮਾਰ ਹੱਥ ਜੋੜੇ..ਬਾਬਾ ਕਹੇ ਬਣਨਾ ਨੀ ਆਉਂਦਾ ਤੇ ਉਹ ਡਾਂਗ ਮਾਰਕੇ ਕਹੇ ਬਣ,..ਕਹਿੰਦਾ ਸਾਡੇ ਛੱਡਦੇ-ਛੁਡਾਉਂਦੇ ਉਸਨੇ ਬਾਬਾ ਕਿੱਕਰ ਦੇ ਜਾਤੂ ਵਾਂਗ ਘੜ ਕੇ ਰੱਖ ਦਿੱਤਾ! ਸ਼ੋਸ਼ਲ ਮੀਡੀਆ ਤੋਂ ਧੰਨਵਾਦ ਸਹਿਤ Copy unkown

Posted By: GURBHEJ SINGH ANANDPURI

Latest News

Loading…
Loading the web debug toolbar…
Attempt #