Nazrana Times

ਪੰਜਾਬੀ

ਕੈਨੇਡਾ ਜਾਣ ਲਈ ਕੁੜੀ ਨੇ ਪੰਜਾਬੀ ਮੁੰਡੇ ਨਾਲ ਮਾਰੀ 35 ਲੱਖ ਦੀ ਠੱਗੀ

20 Jan, 2025 05:30 AM

ਪੰਜਾਬ by beuro Report

ਕੈਨੇਡਾ ਵਿਚ ਸੈਟਲ ਹੋਣ ਦਾ ਸਪਨਾ ਸੰਜੋਏ ਮੁੰਡੇ ਜਸਵਿੰਦਰ ਸਿੰਘ ਦੇ ਸਪਨੇ ਉਸ ਸਮੇਂ ਟੁੱਟ ਗਏ। ਜਦ ਉਸ ਨੇ ਵਿਦੇਸ਼ ਜਾਣ ਦੇ ਲਈ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰ ਲਿਆ ਅਤੇ 35 ਲੱਖ ਰੁਪਏ ਖ਼ਰਚ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਲੇਕਿਨ ਪਤਨੀ ਨੇ ਉਥੇ ਜਾ ਕੇ ਉਸ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਪਹਿਲਾਂ ਤਿੰਨ ਸਾਲ ਤੱਕ ਉਹ ਟਾਲਮਟੋਲ ਕਰਦੀ ਰਹੀ ਅਤੇ ਬਾਅਦ ਵਿਚ ਸਾਫ ਇਨਕਾਰ ਕਰ ਦਿੱਤਾ। ਪੀੜਤ ਜਸਵਿੰਦਰ ਨੇ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਦੇ ਕੋਲ ਕੀਤੀ। ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਮਾਮਲੇ ਵਿਚ ਮਾਲੇਰਕੋਟਲਾ ਦੇ ਪਿੰਡ ਭੋਗੀਵਾਲ ਨਿਵਾਸੀ ਸੁਖਬੀਰ ਕੋਰ ਚੱਠਾ ਦੇ ਖ਼ਿਲਾਫ਼ ਧੋਖਾਧੜੀ ਸਣੇ ਵਿਭਿੰਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਜਸਵਿੰਦਰ ਕੈਨੇਡਾ ਵਿਚ ਸੈਟਲ ਹੋਣਾ ਚਾਹੁੰਦਾ ਸੀ। ਉਹ ਅਜਿਹੀ ਲੜਕੀ ਲੱਭ ਰਿਹਾ ਸੀ ਕਿ ਜੋ ਆਈਲੈਟਸ ਪਾਸ ਹੋਵੇ ਅਤੇ ਉਹ ਉਸ ਦੇ ਨਾਲ ਵਿਦੇਸ਼ ਜਾ ਕੇ ਸੈਟਲ ਹੋ ਜਾਵੇ। ਸੁਖਬੀਰ ਕੌਰ ਆਈਲੈਟਸ ਪਾਸ ਸੀ। ਦੋਵਾਂ ਦੇ ਰਿਸ਼ਤੇ ਦੀ ਗੱਲ ਹੋਈ। ਇਸ ਦੌਰਾਨ ਤੈਅ ਹੋਇਆ ਕਿ ਸੁਖਬੀਰ ਕੌਰ ਦੇ ਵਿਦੇਸ਼ ਜਾਣ ਦਾ ਖ਼ਰਚ ਜਸਵਿੰਦਰ ਸਿੰਘ ਚੁੱਕੇਗਾ।

ਉਥੇ ਜਾ ਕੇ ਜਸਵਿੰਦਰ ਉਸ ਨੂੰ ਬੁਲਾ ਲਵੇਗੀ। ਇਸ ਦੇ ਤਹਿਤ 23 ਅਗਸਤ 2017 ਨੂੰ ਪਿੰਡ ਕੁੱਪ ਕਲਾਂ ਸਥਿਤ ਮਾਲਵਾ ਰਿਜ਼ੌਰਟ ਵਿਚ ਦੋਵਾਂ ਦਾ ਵਿਆਹ ਹੋਇਆ। ਸੁਖਬੀਰ ਕੌਰ ਵਿਆਹ ਦੇ ਹਫਤੇ ਬਾਅਦ ਹੀ ਕੈਨੇਡਾ ਚਲੀ ਗਈ ਜਿਸ ਵਿਚ ਜਸਵਿੰਦਰ ਸਿੰਘ ਦਾ 35 ਲੱਖ ਖ਼ਰਚਾ ਹੋਇਆ। 

Posted By: GURBHEJ SINGH ANANDPURI

Latest News

Loading…
Loading the web debug toolbar…
Attempt #