Nazrana Times

ਪੰਜਾਬੀ

ਫਰਾਂਸੀਸੀ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਕੈਬਨਿਟ ਮੰਤਰੀ ਕੋਟਲੀ ‘ਤੇ ਲੱਗੇ ਸਨ ਇਲਜ਼ਾਮ

20 Jan, 2025 05:30 AM

ਚੰਡੀਗੜ੍ਹ: 1994 ਵਿਚ ਫਰਾਂਸ ਦੀ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਕੌਮੀ ਮਹਿਲਾ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ 15 ਦਿਨਾਂ ਵਿੱਚ ਜਵਾਬ ਮੰਗਿਆ ਹੈ। ਫਰਾਂਸੀਸੀ ਔਰਤ ਦੇ ਸਰੀਰਕ ਸ਼ੋਸ਼ਣ ਮਾਮਲੇ ‘ਚ ਕੈਬਿਨਟ ਮੰਤਰੀ ਗੁਰਕੀਰਤ ਕੋਟਲੀ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ ਅਤੇ ਮਹਿਲਾ ਵੱਲੋਂ ਫਰਾਂਸ ਵਾਪਸ ਚਲੇ ਜਾਣ ਕਰਕੇ ਇਹ ਕੇਸ ਠੰਢੇ ਬਸਤੇ ਪੈ ਗਿਆ, ਜਿਸ ਤੋਂ ਬਾਅਦ 2017 ‘ਚ ਇਹ ਪੂਰਾ ਮਾਮਲਾ ਇੱਕ ਵਾਰ ਮੁੜ ਤੋਂ ਭਖਿਆ ਅਤੇ ਹੁਣ ਗੁਰਕੀਰਤ ਕੋਟਲੀ ਨੂੰ ਪੰਜਾਬ ਕੈਬਨਿਟ ‘ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ ਵੱਲੋਂ ਸਰਕਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ।ਮਾਮਲਾ ਚੰਡੀਗੜ੍ਹ ਦਾ ਹੈ ਜਦੋਂ ਕੋਟਲੀ ‘ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਫਰਾਂਸ ਦੀ ਔਰਤ ਮਹਿਲਾ ਨੂੰ ਅਗਵਾ ਕਰਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।ਇਸ ਪੂਰੇ ਮਾਮਲੇ ‘ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਫਰਾਂਸੀਸੀ ਮਹਿਲਾ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਗੁਰਕੀਰਤ ਕੋਟਲੀ ਦੇ ਦਾਦੇ ਨੇ ਹਿੰਮਤ ਵਿਖਾਉਂਦਿਆਂ ਇਨ੍ਹਾਂ ‘ਤੇ ਪਰਚਾ ਦਰਜ ਕਰਵਾਇਆ ਸੀ ਪਰ ਮਹਿਲਾ ਨੂੰ ਡਰਾਇਆ ਧਮਕਾਇਆ ਗਿਆ। ਜਿਸ ਤੋਂ ਬਾਅਦ ਮਹਿਲਾ ਫਰਾਂਸ ਚਲੀ ਗਈ ਅਤੇ ਉਸਨੇ ਕੋਈ ਗਵਾਹੀ ਨਹੀਂ ਦਿੱਤੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #