Nazrana Times

ਪੰਜਾਬੀ

ਮੈਂ ਮੂਸੇਵਾਲਾ ਨੂੰ ਆਪਣੇ ਹੱਥਾਂ ਨਾਲ ਮਾਰਿਆ : ਸਚਿਨ ਬਿਸ਼ਨੋਈ

20 Jan, 2025 05:30 AM

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਸਚਿਨ ਬਿਸ਼ਨੋਈ ਨੇ ਇਕ ਨਿਊਜ਼ ਚੈੱਨਲ ਤੇ ਕੀਤਾ ਹੈ। ਫੋਨ ਰਿਕਾਰਡਿੰਗ ਮੁਤਾਬਕ ਸਚਿਨ ਬਿਸ਼ਨੋਈ ਨੇ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਫੋਨ ਰਿਕਰਾਡਿੰਗ ‘ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਹੱਥ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਨ ’ਚ ਵੀ ਹੈ।ਸਚਿਨ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਆਦਰਸ਼ ਤੇ ਮਾਮਾ ਦੱਸਿਆ ਹੈ, ਉਥੇ ਗੋਲਡੀ ਬਰਾੜ ਨੂੰ ਵੱਡਾ ਭਰਾ ਦੱਸਿਆ ਹੈ। ਸਚਿਨ ਨੇ ਕਿਹਾ ਕਿ ਉਸ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਉਹ ਸਿਰਫ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਰਹੇ ਹਨ। ਫੋਨ ਰਿਕਾਰਡਿੰਗ ’ਚ ਸਚਿਨ ਇਹ ਵੀ ਕਹਿ ਰਿਹਾ ਹੈ ਕਿ ਇਕ ਵਾਰ ਢੰਗ ਨਾਲ ਪਤਾ ਲਗਾਇਆ ਜਾਵੇ ਕਿ ਸਿੱਧੂ ਮੂਸੇਵਾਲਾ ਕਿਹੜੀ-ਕਿਹੜੀ ਗਤੀਵਿਧੀ ’ਚ ਸ਼ਾਮਲ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਪਹਿਲਾਂ ਹੀ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ ਪਰ ਸਚਿਨ ਬਿਸ਼ਨੋਈ ਵਲੋਂ ਨਿੱਜੀ ਚੈਨਲ ਨੂੰ ਫੋਨ ਕਰਕੇ ਕਤਲ ਦਾ ਕਾਰਨ ਦੱਸਣਾ ਬੇਹੱਦ ਹੈਰਾਨੀ ਭਰਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਤੇ ਇੰਟੈਲੀਜੈਂਸ ਇਸ ਫੋਨ ਰਿਕਾਰਡਿੰਗ ’ਤੇ ਕੀ ਕਾਰਵਾਈ ਕਰਦੀ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #