ਇਟਲੀ ਚ੍ਹ ਭਿਆਨਕ ਸੜ੍ਹਕ ਹਾਦਸੇ ਵਿੱਚ 3 ਪੰਜਾਬੀ ਨੌਜ਼ਵਾਨਾ ਦੀ ਮੌਤ 1 ਗੰਭੀਰ ਜਖਮੀ ।
ਵੈਨਿਸ / ਇਟਲੀ 11 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਦਿਵਾਲੀ ਦਾ ਤਿਉਹਾਰ ਇਟਲੀ ਦੇ ਭਾਈਚਾਰੇ ਲਈ ਦੁਖਦਾਈ ਸਾਬਿਤ ਹੋਇਆ ਹੈ। ਇਥੋਂ ਦੇ ਸ਼ਹਿਰ ਤਰਵੀਜ਼ੋ ਨੇੜੇ ਵਾਪਰੇ ਭਿਆਨਕ ਸੜ੍ਹਕ ਹਾਦਸੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ ਨੇ ਸਭ ਨੂੰ ਦੁਖਦਾਈ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਲੰਘੀ ਰਾਤ ਲਗਭਗ ਅੱਧੀ ਰਾਤ ਦੇ ਕਰੀਬ ਜਦੋਂ ਇਹ ਮੰਦਭਾਗੇ ਨੌਜਵਾਨ audi ਗੱਡੀ ਵਿੱਚ ਸਵਾਰ ਹੋ ਕੇ ਉਰਮੇਲੇ-ਉਦੇਰਸੋ ਮੁੱਖ ਮਾਰਗ ਤੇ ਚੱਲ ਰਹੇ ਸਨ ਤਾਂ ਇਨਾ ਦੀ ਕਾਰ ਬੇਕਾਬੁ ਹੋ ਕੇ ਸੜ੍ਹਕ ਤੋਂ ਬਾਹਰ ਫਿਸਲ ਗਈ ਅਤੇ ਬੈਰੀਗੇਟਸ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰਾਂ ਹਾਦਸਾ ਗੂਸਤ ਹੋ ਗਈ, ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕੇ ਦੋ ਨੌਜਵਾਨਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਇੰਨਾਂ ਚ੍ਹੋ ਕਾਰ ਚਾਲਕ ਦੀ ਪਹਿਚਾਣ ਗੁਰਤੇਜ ਸਿੰਘ ਗੁਰੀ ਉਮਰ 27 ਸਾਲ ਸੀ ਅਤੇ ਜੋ ਕੇ ਕਪੂਰਥਲੇ ਦੇ ਉੱਚੇ ਪਿੰਡ ਨਾਲ ਸਬੰਧਿਤ ਸੀ । ਬਾਕੀ ਦੋ ਮ੍ਰਿਤਕ ਨੌਜਵਾਨਾਂ ਦੀ ਹਾਲੇ ਸ਼ਨਾਖ਼ਤ ਨਹੀਂ ਹੋ ਸਕੀ । ਜਦੋਂ ਕਿ ਚੌਥਾ ਪੰਜਾਬੀ ਨੌਜਵਾਨ ਤਰਵੀਜੋ ਵਿਖੇ ਹਸਪਤਾਲ ਵਿਚ ਗੰਭੀਰ ਜ਼ਖਮੀ ਹੈ। ਹਾਦਸੇ ਦੇ ਮੁੱਖ ਕਾਰਨ ਦੀ ਹਾਲੇ ਜਾਂਚ ਚੱਲ ਰਹੀ ਹੈ । ਪ੍ਰੰਤੁ ਇਹ ਹਾਦਸਾ ਇਟਲੀ ਵਿੱਚ ਚੱਲ ਰਹੇ ਖਰਾਬ ਮੌਸਮ ਦੇ ਕਾਰਨ ਵੀ ਵਾਪਰਿਆ ਜਾਪ ਰਿਹਾ ਹੈ।
Posted By: GURBHEJ SINGH ANANDPURI