Nazrana Times

ਪੰਜਾਬੀ

ਕਾਂਗਰਸ ਦੇ ਸੀਨੀਅਰ ਨੇਤਾ ਅਮਿਤ ਮੰਟੂ ਪਹੁੰਚੇ ਪਿੰਡ ਦਨੇਰਾ 

20 Jan, 2025 05:30 AM

         ਪਠਾਨਕੋਟ 13 ਅਕਤੂਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਅਮਿਤ ਮੰਟੂ ਨੇ ਹਲਕਾ ਸੁਜਾਨਪੁਰ ਵਿੱਚ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ।ਅਮਿਤ ਮੰਟੂ ਰੋਜ਼ਾਨਾਂ ਦੀ ਤਰ੍ਹਾਂ  ਪਿੰਡਾਂ ਦਾ ਦੌਰਾ ਕਰਦੇ ਹੋਏ ਅੱਜ ਪਿੰਡ ਦੁਨੇਰਾ ਵਿਖੇ ਪਹੁੰਚੇ।ਉਨ੍ਹਾਂ ਲੋਕਾਂ ਦੇ ਨਾਲ ਬੈਠ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਯਕੀਨ ਦਿਵਾਇਆ ਕਿ ਉਹ ਲੋਕਾਂ ਦੇ ਯਕੀਨ ਨੂੰ ਟੁੱਟਣ ਨਹੀਂ ਦੇਣਗੇ ਉਹ ਹਮੇਸ਼ਾਂ ਹੀ  ਲੋਕਾਂ ਲਈ ਲੜਦੇ ਰਹਿਣਗੇ ਅਤੇ ਹਰੇਕ ਸਹੂਲਤ ਦਿਵਾਉਣ ਦੀ ਕੋਸ਼ਿਸ਼ ਕਰਨਗੇ।ਉਨ੍ਹਾਂ ਨੇ ਪਿੰਡ ਦੁਨੇਰਾ ਦੇ ਸਟੇਡੀਅਮ ਵਿੱਚ ਓਪਨ ਜਿੰਮ ਦੀ ਸੁਵਿਧਾ ਉਪਲੱਬਧ ਕਰਵਾਈ ਅਤੇ ਕਿਹਾ ਕਿ ਜਿੰਮ ਵਿਚ  ਲੋਕ ਮਿਹਨਤ ਲਗਾ ਕੇ ਆਪਣੇ ਟਰੈਲ ਦੇ ਸਕਣਗੇ।ਜ਼ਿੰਮ ਜਾਣ ਨਾਲ ਲੋਕਾਂ ਦਾ ਸਰੀਰ ਤੰਦਰੁਸਤ ਰਹੇਗਾ ਅਤੇ ਬਿਮਾਰੀਆਂ ਦੂਰ ਰਹਿਣਗੀਆਂ।ਇਸ ਮੌਕੇ ਤੇ ਸਰਪੰਚ ਰਜੇਸ਼ ਸ਼ਰਮਾ ,ਸਰਪੰਚ ਪੱਪੂ ਰਾਮ,ਸਰਪੰਚ ਕਿਸ਼ਨ ਚੰਦ, ਸਰਪੰਚ ਚੈਨ ਸਿੰਘ , ਸਰਪੰਚ ਵਿਜੇ ਕੁਮਾਰ ,ਸਰਪੰਚ ਕਰਨ ਸਿੰਘ, ਸਰਪੰਚ ਪੂਰਨ ਸਿੰਘ,ਸਰਪੰਚ ਰਮੇਸ਼ ਸਿੰਘ,ਸੰਮਤੀ ਮੈਂਬਰ ਰਾਕੇਸ਼ ਸਿੰਘ ,ਸਾਬਕਾ ਸਰਪੰਚ ਰਾਜ ਕੁਮਾਰ ਰਾਜੂ,ਕੈਪਟਨ ਦੇਵਰਾਜ  ਅਸ਼ਵਨੀ ਸ਼ਰਮਾ ,ਜਤਿੰਦਰ ਸਿੰਘ , ਬਲਬੀਰ ਸਿੰਘ ,ਸੰਦੀਪ ਪਠਾਣੀਆ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #