Nazrana Times

ਪੰਜਾਬੀ

ਦੀ ਇੰਪੀਰੀਅਲ ਸਕੂਲ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਨੇ ਦਿਖਾਏ ਮਾਡਲਿੰਗ ਦੇ ਜਲਵੇ

20 Jan, 2025 05:30 AM

ਆਦਮਪੁਰ 29 ਮਈ। (ਤਰਨਜੋਤ ਸਿੰਘ) ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਵਿੱਚ ਮਾਡਲਿੰਗ ਮੁਕਾਬਲੇ ਐਕਟੀਵੀਟੀ ਇੰਚਾਰਜ ਭਾਸਕਰ ਬੱਗਾ, ਮੈਡਮ ਪਰਮਿੰਦਰ ਕੌਰ ਅਤੇ ਮੈਡਮ ਅਰਾਧਨਾ ਦੀ ਦੇਖ ਰੇਖ ਹੇਠ ਕਰਵਾਏ ਗਏ।ਜਿਸ ਵਿਚ ਪਹਿਲੀ ਅਤੇ ਦੂਸਰੀ ਦੇ ਨੰਨ੍ਹੇ ਬੱਚਿਆਂ ਨੇ ਮਾਡਲਿੰਗ ਦੇ ਜਲਵੇ ਦਿਖਾਏ । ਚੇਅਰਮੈਨ ਜਗਦੀਸ਼ ਲਾਲ ਪਸਰੀਚਾ,ਡਾਇਰੈਕਟਰ ਜਗਮੋਹਨ ਅਰੋੜਾ,ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ੍ਰੀਮਤੀ ਸ਼ੁਸ਼ਮਾ ਵਰਮਾ,ਹੈੱਡ ਮਿਸਟਰੈਸ ਸ੍ਰੀਮਤੀ ਪਰਵਿੰਦਰ ਕੌਰ ਅਤੇ ਅਧਿਆਪਕਾਂ ਨੇ ਬੱਚਿਆਂ ਨੂੰ ਹੱਲਾ ਸ਼ੇਰੀ ਦਿੰਦਿਆਂ ਤਾੜੀਆਂ ਨਾਲ ਉਹਨਾਂ ਦਾ ਮੰਚ ਤੇ ਸਵਾਗਤ ਕੀਤਾ। ਇਸ ਦੌਰਾਨ ਨੰਨ੍ਹੇ ਬੱਚਿਆਂ ਵੱਲੋਂ ਵੱਖ ਵੱਖ ਪਹਿਰਾਵਿਆਂ ਵਿਚ ਕੀਤੀ ਦਿਲਕਸ਼ ਮਾਡਲਿੰਗ ਨੇ ਸਾਰਿਆਂ ਦੇ ਮਨ ਨੂੰ ਮੋਹ ਲਿਆ। ਸਮਾਇਰਾ ਬੇਦੀ ਅਤੇ ਚਾਹਤਪ੍ਰੀਤ ਕੌਰ ਦੋਵੇਂ ਵਿਦਿਆਰਥਣਾਂ ਮਾਡਲਿੰਗ ਮੁਕਾਬਲੇ ਦੀਆਂ ਜੇਤੂ ਬਣੀਆਂ,ਸਰਗੁਣ ਕੌਰ,ਅਬਨੀਕਾ,ਸੀਰਤ ਮਲਹੋਤਰਾ,ਦਿਲਤਾਜ ਸਿੰਘ ਬੰਸੀ ਉਪਜੇਤੂ ਰਹੇ।ਵਿਹਾਨ ਅਤੇ ਹਰਸ਼ੀਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਪ੍ਰਿੰਸੀਪਲ ਮੈਡਮ ਮੱਲ੍ਹੀ ਨੇ ਅਮਨੀਤ ਕੌਰ, ਮਹਿਕਪ੍ਰੀਤ,ਅਰਸ਼ਲੀਨ ਕੌਰ ਅਤੇ ਮੋਲਿਕ ਦੁਆ ਦੀ ਵਿਸ਼ੇਸ਼ ਤੋਰ ਤੇ ਪ੍ਰਸੰਸਾ ਕੀਤੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #