ਹੋਲਾ-ਮਹੱਲਾ ਵੇਖਣ ਗਏ ਗਰੀਬ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ
ਭੋਗਪੁਰ 16 ਮਾਰਚ ( ਸੁਖਵਿੰਦਰ ਜੰਡੀਰ ) ਭੋਗਪੁਰ ਨਜਦੀਕ ਪਿੰਡ ਸੱਗਰਾਂਵਾਲੀ ਦੇ 3 ਨੌਜਵਾਨ, ਹਰਪ੍ਰੀਤ ਸਿੰਘ ਤੇ ਲਾਭ ਪ੍ਰੀਤ ਸਿੰਘ ਸਪੁੱਤਰ ਜਗਿੰਦਰ ਸਿੰਘ, ਦੋ ਸਕੇ ਭਰਾ ਦੁਰਘਟਨਾ ਦੇ ਵਿੱਚ ਮਾਰੇ ਗਏ ਉਹਨਾਂ ਦੇ ਨਾਲ ਇਸੇ ਪਿੰਡ ਦਾ ਹੀ ਇੱਕ ਨੌਜਵਾਨ ਪ੍ਰੇਂਸ ਪਿੰਡ ਸੱਗਰਾਂਵਾਲੀ ਤਿਨੋ ਹੀ ਬਹੁਤ ਗਰੀਬ ਘਰ ਦੇ ਬੱਚੇ ਹਨ, ਇਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਤਿੰਨੋਂ ਜਣੇ ਸ੍ਰੀ ਅਨੰਦਪੁਰ ਸਾਹਿਬ ਨੂੰ ਹੋਲਾ-ਮਹੱਲਾ ਵੇਖਣ ਗਏ ਸਨ, ਅਤੇ ਪੁਲਿਸ ਦਾ ਫੋਨ ਆਇਆ ਕਿ ਬੱਚਿਆਂ ਦੀ ਇਕ ਐਕਸੀਡੈਂਟ ਦੇ ਵਿਚ ਮੌਤ ਹੋ ਚੁੱਕੀ ਹੈ, ਪਿਤਾ ਨੇ ਦੱਸਿਆ ਕਿ ਪੁਲਸ ਨੂੰ ਆਰਸੀ ਜਾਂ ਹੋਰ ਕਾਗਜਾਂ ਤੋਂ ਅਡਰੈੱਸ ਦਾ ਪਤਾ ਚੱਲਿਆ ਸੀ ਤਾਂ ਪੁਲਿਸ ਨੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਉਨ੍ਹਾਂ ਕਿਹਾ ਸਰਪੰਚ ਨੇ ਉਸ ਵਕਤ ਨਹੀਂ ਦੱਸਿਆ ਕਿਉਂਕਿ ਸਰਪੰਚ ਨੇ ਚੱਕ ਦਮ ਦੱਸਣ ਦੱਸਣ ਲਈ ਠੀਕ ਨਹੀਂ ਸਮਝਿਆ, ਲਵਪ੍ਰੀਤ ਤੇ ਹਰਪ੍ਰੀਤ ਦੋਨੋ ਜਣੇ ਇਕ ਦੁਕਾਨ ਤੇ ਕੰਮ ਕਰਿਆ ਕਰਦੇ ਸਨ ਅਤੇ ਇਨ੍ਹਾਂ ਦੋਨਾ ਦੇ ਸਿਰ ਤੇ ਹੀ ਘਰ ਦਾ ਗੁਜ਼ਾਰਾ ਸੀ, ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਬੇਟੀ ਵਿਅਉਣ ਵਾਲੀ ਹੈ, ਪਰ ਘਰ ਦੀ ਹਾਲਤ ਵੀ ਬਹੁਤ ਨਾਜ਼ੁਕ ਹੈ, ਕੱਚੇ ਮਕਾਨ ਹਨ, ਉਧਰ ਪ੍ਰਿੰਸ ਦੇ ਪਿਤਾ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ ਅਤੇ ਦਾਦੀ ਦਾਦਾ ਦੇ ਕੋਲ ਰਹਿੰਦਾ ਸੀ ਦਾਦੀ ਅਤੇ ਦਾਦੇ ਨੂੰ ਦੋਨਾਂ ਨੂੰ ਹੀ ਅੱਖਾਂ ਤੋਂ ਨਹੀਂ ਦਿਸ ਰਿਹਾ, ਘਰਾਂ ਦੇ ਵਿੱਚ ਬਹੁਤ ਹੀ ਮੁਸੀਬਤ ਆ ਪਈ ਹੈ ਪੱਤਰਕਾਰਾਂ ਦਾ ਹੀ ਨਹੀਂ ਨਗਰ ਨਿਵਾਸੀ ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਮਦਦ ਹੋਣੀ ਚਾਹੀਦੀ ਹੈ
Posted By: GURBHEJ SINGH ANANDPURI