Nazrana Times

ਪੰਜਾਬੀ

ਧਾਰ ਕਲਾਂ ਇਲਾਕੇ ਵਿਚ ਪੁਲਸ ਨੇ ਚਲਾਇਆ ਸਰਚ ਅਭਿਆਨ

20 Jan, 2025 05:30 AM

ਸ਼ਾਹਪੁਰਕੰਢੀ 21 ਜਨਵਰੀ (ਸੁਖਵਿੰਦਰ ਜੰਡੀਰ) ਇਲਾਕੇ ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਐੱਸਐੱਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਅਫ਼ਸਰਾਂ ਦੇ ਹੁਕਮਾਂ ਅਨੁਸਾਰ ਧਾਰ ਕਲਾਂ ਦੇ ਵੱਖ ਵੱਖ ਇਲਾਕਿਆਂ ਵਿੱਚ ਥਾਣਾ ਧਾਰ ਕਲਾਂ ਪੁਲਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਧਾਰ ਕਲਾਂ ਵਿੱਚ ਪੈਂਦੇ ਖੰਡਹਰ ਇਲਾਕਿਆਂ ਅਤੇ ਘੱਟ ਆਬਾਦੀ ਵਾਲੀਆਂ ਥਾਵਾਂ ਤੇ ਰਹਿ ਰਹੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਧਾਰ ਕਲਾਂ ਦੇ ਪਿੰਡ ਉੱਚਾ ਥੜ੍ਹਾ ਡੱਲਾ ਭੂਣ ਵਿਚ ਵੀ ਪੁਲੀਸ ਪਾਰਟੀ ਵੱਲੋਂ ਵੱਖ ਵੱਖ ਥਾਵਾਂ ਨੂੰ ਖੰਗਾਲਿਆ ਗਿਆ।ਹੋਰ ਗੱਲਬਾਤ ਕਰਦੇ ਹੋਏ ਉਨ੍ਹਾਂ ਦਸਿਆ ਕਿ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੇ ਨੇਡ਼ੇ ਤੇਡ਼ੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ ਉਸਦੀ ਇਤਲਾਹ ਨਜ਼ਦੀਕੀ ਥਾਣੇ ਵਿੱਚ ਦਿੱਤੀ ਜਾਵੇ ਇਸ ਮੌਕੇ ਥਾਣਾ ਮੁਖੀ ਏਐਸਆਈ ਬਲਕਾਰ ਸਿੰਘ ਰਾਜੇਸ਼ ਕੁਮਾਰ ਰਾਜੇਸ਼ ਸਿੰਘ ਦੇ ਨਾਲ ਹੋਰ ਲੋਕ ਮੌਜੂਦ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #