Nazrana Times

ਪੰਜਾਬੀ

ਮੈਂ ਮੁੱਖ ਮੰਤਰੀ ਪੱਦ ਤੋਂ ਅਸਤੀਫ਼ਾ ਦਿੱਤਾ ਰਾਜਨੀਤੀ ਤੋਂ ਨਹੀਂ !

20 Jan, 2025 05:30 AM

ਚੰਡੀਗੜ੍ਹ ਸਤੰਬਰ 18,(ਨਜ਼ਰਾਨਾ ਨਿਊਜ਼ ਨੈੱਟਵਰਕ)52 ਸਾਲ ਦੀ ਰਾਜਨੀਤੀ ਅਤੇ ਸਾਡੇ ਨੌਂ ਸਾਲ ਪੰਜਾਬ ਦਾ ਮੁੱਖ ਮੰਤਰੀ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਦੇ ਉਹਦੇ ਤੋਂ ਅਸਤੀਫ਼ਾ ਦੇ ਦਿੱਤਾ। ਪੰਜਾਬ ਕਾਂਗਰਸ ਨੂੰ ਦੋਫਾੜ ਕਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦੇਣ ਸਮੇਂ ਪੰਜਾਬ ਕਾਂਗਰਸ ਦੇ 19 ਐਮ ਐਲ ਏ ਕੈਪਟਨ ਦੀ ਕੋਠੀ ਵਿੱਚ ਬੈਠੇ ਸਨ। ਕੈਪਟਨ ਨੇ ਇਸ ਅਸਤੀਫ਼ੇ ਦਾ ਭਾਂਡਾ ਕਾਂਗਰਸ ਹਾਈ ਕਮਾਂਡ ਦੇ ਸਿਰ ਤੇ ਭੰਨਦੇ ਹੋਏ ਕਿਹਾ ਅੱਜ ਉਹ ਆਪਣੇ ਆਪ ਵਿੱਚ ਸ਼ਰਿੰਦਗੀ ਮਹਿਸੂਸ ਕਰ ਰਹੇ ਹਨ। ਪਿੱਛਲੇ ਦੋ ਮਹੀਨੇ ਵਿੱਚ ਤਿੰਨ ਵੀਰ ਪੰਜਾਬ ਦੇ ਐਮ ਐਲ ਏ ਨੂੰ ਮੇਰੇ ਖ਼ਿਲਾਫ਼ ਦਿੱਲੀ ਮੀਟਿੰਗ ਲਈ ਸੱਦ ਕੇ ਮੈਨੂੰ ਇਹਸਾਸ ਕਰਵਾਇਆ ਹੈ ਰਿਹਾ ਹੈ ਜਿਵੇਂ ਮੈਂ ਸਰਕਾਰ ਨਹੀਂ ਚਲਾ ਸੱਕਦਾ।ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਰਾਜਨੀਤਿਕ ਹਾਲਾਤਾਂ ਲਈ ਸੂਤਰਧਾਰ ਬਣੇ ਨਵਜੋਤ ਸਿੰਘ ਸਿੱਧੂ ਲਈ ਵੀ ਆਉਣ ਵਾਲਾ ਸਮਾਂ ਠੀਕ ਨਜ਼ਰ ਨਹੀਂ ਆ ਰਿਹਾ। ਆਪਣੇ ਅਸਤੀਫ਼ੇ ਤੋਂ ਬਾਅਦ ਆਪਣੇ ਪਹਿਲੇ ਬਿਆਨ ਵਿੱਚ ਕੈਪਟਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਤੋਰ ਤੇ ਨਹੀਂ ਵੇਖ ਸੱਕਦੇ। ਕੈਪਟਨ ਨੇ ਤੰਜ ਕਰਦੇ ਹੋਏ ਕਿਹਾ ਕਿ ਜੋ ਸ਼ਖਸ ਇੱਕ ਮੰਤਰੀ ਦੇ ਉਹਦੇ ਉੱਤੇ ਠੀਕ ਤਰੀਕੇ ਨਾਲ ਕੰਮ ਨਾ ਕਰ ਸੱਕਦਾ ਹੋਵੇ ਉਹ ਸਰਕਾਰ ਕੀ ਚਲਾਏਗਾ।ਕੈਪਟਨ ਅਮਰਿੰਦਰ ਸਿੰਘ ਦੇ ਭਵਿੱਖ ਦੀ ਰਣਨੀਤੀ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਫ਼ ਕਰ ਦਿੱਤਾ ਹੈ ਕਿ ਪਿੱਛਲੇ ਨੋ ਸਾਲ ਤੋਂ ਜਿਹਨਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ ਮੈਂ ਉਹਨਾਂ ਦੇ ਨਾਲ ਸਲਾਹ ਕਰ ਕੇ ਅਗਲੀ ਰਣਨੀਤੀ ਦਾ ਖ਼ੁਲਾਸਾ ਕਰਾਗਾ। ਆਪਣੇ ਸ਼ਬਦੀ ਜਾਲ ਵਿਚ ਕੈਪਟਨ ਅਮਰਿੰਦਰ ਸਿੰਘ ਇਹ ਸਾਫ਼ ਕਰ ਗਏ ਕਿ ਉਹਨਾਂ ਦੇ ਧੜੇ ਤੋਂ ਸਹਿਮਤੀ ਤੋਂ ਬਿਨ੍ਹਾਂ ਪੰਜਾਬ ਕਾਂਗਰਸ ਇੱਕ ਕਦਮ ਵੀ ਨਹੀਂ ਪੁੱਟ ਸੱਕਦੀ ਅਤੇ ਨਾ ਹੀ ਉਹ ਪੁੱਟਣ ਦੇਣਗੇ।ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਹਿ ਦਿੱਤਾ ਅੱਧੀ ਰਾਤ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਅੱਜ ਦੀ ਮੀਟਿੰਗ ਸੰਬੰਧੀ ਕੀਤੇ ਟਵੀਟ ਤੋਂ ਬਾਅਦ ਉਹਨਾਂ ਅੱਜ ਸਵੇਰੇ ਹੀ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਫ਼ੋਨ ਤੇ ਗੱਲ ਕਰ ਕੇ ਉਹਨਾਂ ਨੂੰ ਆਪਣੇ ਫ਼ੈਸਲੇ ਬਾਰੇ ਜਾਣਕਾਰੀ ਦੇ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਫੋਨ ਤੇ ਗੱਲ ਕਰਦੇ ਸਾਫ਼ ਕਿਹਾ ਕਿ ਉਹ ਜਿਸ ਨੂੰ ਚਾਹੁੰਣ ਮੁੱਖ ਮੰਤਰੀ ਬਣਾ ਦੇਣ।ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਪੰਜਾਬ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਕੈਪਟਨ ਸਿੱਧੂ ਦੇ ਖ਼ਿਲਾਫ਼ ਹਨ ਅਤੇ ਕੈਪਟਨ ਖ਼ੇਮੇ ਤੋਂ ਬਿਨ੍ਹਾਂ ਸਿੱਧੂ ਜਰੂਰੀ ਬਹੁਮਤ ਨਹੀਂ ਦਿਖਾ ਸੱਕਦੇ। ਪੰਜਾਬ ਕਾਂਗਰਸ ਦੇ ਕਈ ਹੋਰ ਸੀਨੀਅਰ ਲੀਡਰ ਹੋਣ ਮੁੱਖ ਮੰਤਰੀ ਦੀ ਕੁਰਸੀ ਤੱਕ ਪੁਹੰਚਣ ਲਈ ਤਿਆਰੀ ਕਰ ਚੁੱਕੇ ਹਨ। ਦੂਸਰੇ ਪਾਸੇ ਇੱਕ ਇਹ ਵੀ ਗੱਲ ਜ਼ੋਰ ਫੜ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਬੇੜੀ ਤੋਂ ਛਾਲ ਮਾਰ ਆਪਣੇ ਕਰੀਬੀ ਐਮ ਐਲ ਏ ਦੇ ਨਾਲ ਬੀਜੇਪੀ ਵਿੱਚ ਜਾ ਸੱਕਦੇ ਹਨ ਅਤੇ ਬੀਜੇਪੀ ਮੂੰਹ ਦਿਖਾਈ ਵਿੱਚ ਪੰਜਾਬ ਦਾ ਜ਼ਰੂਰੀ ਮੁੱਦੇ ਤਿੰਨੇ ਖੇਤੀ ਕਾਨੂੰਨ ਰੱਦ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਿੱਚ ਪੰਜਾਬ ਵਿੱਚ ਬੀਜੇਪੀ ਦੀ ਆਪਣੀ ਸਰਕਾਰ ਦਾ ਇਤਿਹਾਸ ਰੱਚ ਸੱਕਦੀ ਹੈ।ਸ਼ੋਸ਼ਲ ਮੀਡਿਆ ਤੇ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਅਸਤੀਫ਼ੇ ਦੀ ਖ਼ਬਰ ਤੇ ਤੰਜ ਕਸ ਰਹੇ ਹਨ। ਪਰ ਬੀਜੇਪੀ ਆਈਟੀ ਸੈੱਲ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਹੀਰੋ ਦਾ ਖ਼ਿਤਾਬ ਦੇ ਰਿਹਾ ਹੈ। ਥੋੜੀ ਖ਼ੋਖ ਕਰਨ ਤੇ ਪਤਾ ਲੱਗਦਾ ਹੈ ਕਿ ਬੀਜੇਪੀ ਆਈਟੀ ਸੈੱਲ ਕੈਪਟਨ ਨੂੰ ਬੀਜੇਪੀ ਵਿੱਚ ਸ਼ਾਮਿਲ ਹੋ ਕੇ ਮੋਦੀ ਸਰਕਾਰ ਕੋਲੋ ਤੋਹਫ਼ੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਆਪਣੀ ਪੁਰਾਣੀ ਟੈਗ ਲਾਈਨ “ਪੰਜਾਬ ਦਾ ਇੱਕੋ ਹੀ ਕੈਪਟਨ” ਨੂੰ ਦੁਬਾਰਾ ਸਾਬਿਤ ਕਰਨ ਦੀ ਗੱਲ ਕਰ ਰਿਹਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #