ਚੱਕ ਸਾਹਬੂ ਦੇ ਜੋਗਾ ਸਿੰਘ ਦੀ ਕਨੈਡਾ ਵਿੱਚ ਹੋਈ ਸੜਕ ਹਾਦਸੇ ਵਿੱਚ ਮੌਤ ਨਾਲ ਅੱਪਰਾ ਇਲਾਕੇ ਚ ਸ਼ੋਕ ਦੀ ਲਹਿਰ
ਅੱਪਰਾ, 21ਜੁਲਾਈ (ਤੀਰਥ ਸਿੰਘ ਮੈਂਗੜ੍ਹਾ):-ਨਜ਼ਦੀਕੀ ਪਿੰਡ ਚੱਕ ਸਾਬੂ ਦੇ ਇੱਕ ਨੌਜਵਾਨ ਦੀ ਕਨੇਡਾ ਚ ਇੱਕ ਹਾਦਸੇ ਦੌਰਾਨ ਅਚਨਚੇਤ ਮੌਤ ਹੋ ਗਈ ਹੈ। ਜੋਗਾ ਸਿੰਘ ਪੁੱਤਰ ਚੂਹੜ ਸਿੰਘ ਜੋ ਕਨੇਡਾ ਦੇ ਵੈਨਕੂਵਰ ਚ ਰਹਿੰਦਾ ਸੀ ਦੀ ਕੱਲ ਇੱਕ ਸੜਕ ਹਾਦਸੇ ਸਮੇਂ ਮੌਤ ਹੋ ਗਈ ਹੈ। ਜੋਗਾ ਸਿੰਘ ਜੋ ਆਪਣੇ ਸਾਥੀਆਂ ਸਮੇਤ ਕੰਮ ਤੋਂ ਵਾਪਸ ਆ ਰਿਹਾ ਸੀ। ਉਹਨਾਂ ਵੱਲੋਂ ਇੱਕ ਕਾਰ ਨੂੰ ਬਚਾਉਣ ਦੇ ਚੱਕਰ ਉਹਨਾਂ ਦੀ ਗੱਡੀ ਪਲਟ ਗਈ। ਜਿਸ ਦੌਰਾਨ ਜੋਗਾ ਸਿੰਘ ਜੋ ਡਰਾਈਵਰ ਸੀਟ ਦੇ ਨਾਲ ਬੈਠਾ ਸੀ ਦੀ ਮੌਤ ਹੋ ਗਈ ਅਤੇ ਬਾਕੀ ਸਾਥੀ ਗੰਭੀਰ ਜਖਮੀ ਹੋ ਗਏ ਹਨ। ਜੋਗਾ ਸਿੰਘ ਦੀ ਭਾਣਜੀ ਦਾ ਵਿਆਹ 26 ਜੁਲਾਈ ਨੂੰ ਇੰਗਲੈਂਡ ਚ ਸੀ। ਇਸ ਦੇ ਲਈ ਉਹ ਅਤੇ ਉਸਦੇ ਮਾਤਾ ਪਿਤਾ ਨੇ 25 ਤਰੀਕ ਨੂੰ ਇੰਗਲੈਂਡ ਆਉਣਾ ਸੀ ਪਰ ਅਚਾਨਕ ਇਹ ਭਾਣਾ ਵਾਪਰ ਗਿਆ। ਜੋਗਾ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਆਪਣੇ ਦੋ ਛੋਟੇ ਬੱਚਿਆਂ ਨੂੰ ਰੋਂਦੇ ਵਿਲਖ ਦੇ ਛੱਡ ਗਿਆ ਹੈ। ਉਸ ਦੀ ਇਸ ਅਚਾਨਕ ਕਹਿਤ ਮੌਤ ਤੇ ਅਪਰਾ ਅਤੇ ਆਸ ਪਾਸ ਦੇ ਇਲਾਕਾ ਸ਼ੋਕ ਦੀ ਲਹਿਰ ਛਾ ਗਈ ਹੈ।
Posted By: GURBHEJ SINGH ANANDPURI