Nazrana Times

ਪੰਜਾਬੀ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਅਧੀਨ ਨੌਕਰੀ ਕਰ ਰਹੇ ਪਤੀ/ਪਤਨੀ ਇਕੋ ਦਿਨ ਸੇਵਾ ਮੁਕਤ ਹੋਏ,

01 May, 2026 06:54 PM

ਸਾਬਕਾ ਵਿਧਾਇਕ ਤੇ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਵਿਸ਼ੇਸ਼ ਸਨਾਮਾਨ ਕੀਤਾ
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਸ੍ਰੋਮਣੀ ਅਕਾਲੀ ਦੱਲ੍ਹ ਨੇ ਪੰਥ ਨੂੰ ਸਮਰਪਿਤ ਸੇਵਾਵਾਂ ਕਰਨ ਵਾਲਿਆਂ ਦਾ ਹਮੇਸ਼ਾਂ ਬਣਦਾ ਮਾਨ ਸਨਮਾਨ ਕੀਤਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਅਤੇ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੇ ਕਿਹਾ ਸਵਰਗੀ ਜਥੇਦਾਰ ਸ੍ਰ ਜੋਗਿੰਦਰ ਸਿੰਘ ਜੀ ਫੇਰੂਮਾਨ ਨੇ ਸ੍ਰੋਮਣੀ ਅਕਾਲੀ ਦੱਲ੍ਹ ਦੇ ਹਰ ਸ਼ੰਘਰਸ਼ ਵਿਚ ਸਭ ਤੋਂ ਅਗੇ ਹੋ ਕੇ ਹਿਸਾ ਲਿਆ।ਪੰਥ ਪ੍ਰਸਤੀ ਤੇ ਚਲਦਿਆਂ ਜੇਲਾਂ ਵੀ ਕੱਟੀਆਂ।ਸੰਨ 1996 ਵਿਚ ਉਹਨਾਂ ਦੀ ਯੋਗਤਾ ਨੂੰ ਮੁਖ ਰੱਖਦਿਆਂ ਸ੍ਰੋਮਣੀ ਅਕਾਲੀ ਦੱਲ੍ਹ ਵੱਲੋਂ ਸ੍ਰੋਮਣੀ ਕਮੇਟੀ ਮੈਂਬਰ ਦੀ ਚੋਣ ਲੜ ਕੇ ਸ਼ਾਨਦਾਰ ਜਿਤ ਪ੍ਰਾਪਤ ਕੀਤੀ।ਜਥੇਦਾਰ ਬਿਲਕੁਲ ਸ਼ਧਾਰਨ ਛੋਟੇ ਕਿਸਾਨ ਸਨ।ਪਰ ਪੰਥ ਪ੍ਰਸਤੀ ਵਿਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ।ਪਿਛਲੇ ਸਮੇਂ ਉਹ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ।ਜੋਗਿੰਦਰ ਸਿੰਘ ਫੇਰੂਮਾਨ ਜੀ ਦੇ ਪ੍ਰਵਾਰ ਦੀ ਆਰਥਿਕ ਹਾਲਤ ਨੂੰ ਮੁਖ ਰੱਖ ਕੇ ਉਹਨਾਂ ਦੇ ਲੜਕੇ ਬਲਵਿੰਦਰ ਸਿੰਘ ਮਾਨ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਬਤੌਰ ਸੇਵਾਦਾਰ ਅਤੇ ਨੂੰਹ ਭੁਪਿੰਦਰ ਕੌਰ ਨੂੰ ਮਾਤਾ ਗੰਗਾ ਜੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਸੇਵਾਦਾਰ ਦੀ ਨੌਕਰੀ ਦਿਤੀ ਗਈ।ਅੱਜ ਇਕ ਅਨੋਖਾ ਸਬੱਬ ਬਣਿਆ ਕਿ ਬਲਵਿੰਦਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਭੁਪਿੰਦਰ ਕੌਰ ਇਕੋ ਦਿਨ ਸੇਵਾ ਮੁਕਤ ਹੋ ਰਹੇ ਹਨ।ਸ੍ਰੋਮਣੀ ਅਕਾਲੀ ਦੱਲ੍ਹ ਪੰਥ ਪ੍ਰਤੀ ਸੇਵਾਵਾਂ ਨਿਭਾਉਣ ਵਾਲੇ ਪ੍ਰਵਾਰਾਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹੇਗਾ।ਸ੍ਰ ਬਲਜੀਤ ਸਿੰਘ ਜਲਾਲਉਸਮਾਂ ਵੱਲੋਂ ਭੁਪਿੰਦਰ ਕੌਰ ਅਤੇ ਬਲਵਿੰਦਰ ਸਿਘ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪ੍ਰਮੁਖ ਬਲਜੀਤ ਸਿੰਘ ਜਲਾਲਉਸਮਾਂ,ਮੈਨੇਜਰ ਸ੍ਰ ਗੁਰਪ੍ਰੀਤ ਸਿੰਘ ਮੱਲੇਵਾਲ,ਮੀਤ ਮੈਨੇਜਰ ਸ਼ੇਰ ਸਿੰਘ,ਅਕਾਊਟੈਂਟ ਅਮਰਜੀਤ ਸਿੰਘ,ਨਿਰੰਜਣ ਸਿੰਘ ਰਿਕਾਰਡਕੀਪਰ,ਦਵਿੰਦਰ ਸਿੰਘ ਭੱਟੀਵਾਲ ,ਹਰਪਿੰਦਰ ਸਿੰਘ ਇੰਨਚਾਰਜ ਲੰਗਰ, ਜਰਮਨਜੀਤ ਸਿੰਘ ਬਾਬਾ ਬਕਾਲਾ,ਪ੍ਰਿੰਸੀਪਲ ਪਵਨਦੀਪ ਕੌਰ,ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ,ਇਕਬਾਲ ਸਿੰਘ ਚਾਹਲ,ਰਜਿੰਦਰ ਸਿੰਘ ਚਾਹਲ, ਅਤੇ ਮਾਤਾ ਗੰਗਾ ਕਾਲਜ ਦਾ ਸਮੁਚਾ ਸਟਾਫ ਹਾਜਰ ਸਨ।

Posted By: GURBHEJ SINGH ANANDPURI

Latest News