ਪੰਜਾਬ ਦੀਆਂ ਜੇਲ੍ਹਾਂ ਵਿੱਚ ‘ਹੁਨਰਮੰਦ ਅਸੀਰ ਪ੍ਰੋਗਰਾਮ’ ਦੀ ਸ਼ੁਰੂਆਤ
ਲਾਹੌਰ, 11 ਸਤੰਬਰ ਅਲੀ ਇਮਰਾਨ ਚੱਠਾ
ਮੁੱਖ ਮੰਤਰੀ ਪੰਜਾਬ ਦੇ ਜੇਲ੍ਹ ਸੁਧਾਰ ਐਜੰਡੇ ਤਹਿਤ “ਹੁਨਰਮੰਦ ਅਸੀਰ ਪ੍ਰੋਗਰਾਮ” ਸ਼ੁਰੂ ਕੀਤਾ ਗਿਆ ਹੈ। ਇਸ ਰਾਹੀਂ ਕੈਦੀਆਂ ਨੂੰ ਆਧੁਨਿਕ ਵੋਕੇਸ਼ਨਲ ਤਰਬੀਅਤ ਅਤੇ ਸਰਟੀਫਿਕੇਟ ਦਿੱਤੇ ਜਾਣਗੇ।
ਪੰਜਾਬ ਹੋਮ ਡਿਪਾਰਟਮੈਂਟ ਵਿੱਚ ਜੇਲ੍ਹ ਵਿਭਾਗ ਅਤੇ ਪੰਜਾਬ ਵੋਕੇਸ਼ਨਲ ਟ੍ਰੇਨਿੰਗ ਕੌਂਸਲ (PVTC) ਵਿਚਕਾਰ ਐਮਓਯੂ ‘ਤੇ ਦਸਤਖ਼ਤ ਹੋਏ। ਸਮਾਗਮ ਵਿੱਚ ਪੀਵੀਟੀਸੀ ਚੇਅਰਮੈਨ ਖ਼ਾਲਿਦ ਮਸੂਦ ਚੌਧਰੀ, ਡੀ ਆਈ ਜੀ ਜੇਲ੍ਹ ਸਾਲਿਕ ਜਲਾਲ, ਹੋਮ ਸੈਕਟਰੀ ਡਾ. ਅਹਿਮਦ ਜਾਵੇਦ ਕ਼ਾਜ਼ੀ, ਅਤੇ ਆਈਜੀ ਜੇਲ੍ਹ ਮੀਆਂ ਫ਼ਾਰੂਕ ਨਜ਼ੀਰ ਮੌਜੂਦ ਸਨ।
ਕੈਦੀਆਂ ਨੂੰ ਇਲੈਕਟ੍ਰਿਕਲ ਮਸ਼ੀਨਰੀ, ਮੋਬਾਈਲ ਰਿਪੇਅਰਿੰਗ, ਦਰਜ਼ੀਗਰੀ, ਬਿਊਟੀਸ਼ਨ ਕੋਰਸ, ਕੰਪਿਊਟਰ ਐਪਲੀਕੇਸ਼ਨ, ਆਟੋ ਮਕੈਨਿਕਸ, ਏਸੀ ਮਕੈਨਿਕਸ ਅਤੇ ਪਲੰਬਿੰਗ ਵਰਗੇ ਹੁਨਰ ਸਿਖਾਏ ਜਾਣਗੇ। ਸਫਲਤਾ ਨਾਲ ਇਮਤਿਹਾਨ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ।
Posted By: Ali Imran Chattha