ਗੁਰਮਤਿ ਸਿਖਲਾਈ ਕੈਂਪ ਚ’ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਸੰਗਤਾਂ ਬੱਚਿਆ ਨੂੰ ਪ੍ਰੇਰਿਤ ਕਰਨ - ਭਾਈ ਜਸਵਿੰਦਰ ਸਿੰਘ
(ਪਿੰਡ ਖੱਸਣ, ਤਲਵੰਡੀ ਡੱਡੀਆਂ, ਬਰਿਆਣ, ਰਾਜਪੁਰ , ਪੰਡੋਰੀ, ਭੁਲੱਥ, ਬੋਪਾਰਾਏ ਟਾਂਡੀ ਅਤੇ ਦਸੂਹਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਖੇ ਚੱਲ ਰਹੇ ਹਨ ਕੈਂਪ)
ਭੁਲੱਥ, 23 ਜੂਨ , ਨਜ਼ਰਾਨਾ ਟਾਈਮਜ ਬਿਊਰੋ
ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ.) ਵਲੋਂ ਨਗਰ ਨਡਾਲਾ ਸਥਿਤ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ ਤੇ ਜੂਨ 1984 ਦੇ ਸਮੂਹ ਸ਼ਹੀਦਾ ਨੂੰ ਸਮਰਪਿਤ 9ਵਾਂ ਮਹਾਨ ਗੁਰਮਤਿ ਸਮਾਗਮ ਅਤੇ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਰ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਭੁਲੱਥ ਨੇ ਦੱਸਿਆ ਕਿ ਸਮਾਗਮ ਦੇ ਮੱਧੇਨਜਰ 16 ਜੂਨ ਤੋਂ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਵਿਚ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਹੈ ਅਤੇ ਇਸ ਸਮੇਂ ਪਿੰਡ ਖੱਸਣ, ਤਲਵੰਡੀ ਡੱਡੀਆਂ, ਬਰਿਆਣ, ਰਾਜਪੁਰ , ਪੰਡੋਰੀ, ਭੁਲੱਥ, ਬੋਪਾਰਾਏ ਟਾਂਡੀ ਅਤੇ ਦਸੂਹਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਖੇ ਚੱਲ ਰਹੇ ਹਨ ਕੈਂਪ) ਚਲਾਏ ਜਾ ਰਹੇ ਹਨ ਜੋ ਕਿ 27 ਜੂਨ ਤੱਕ ਚੱਲਣਗੇ। ਉਨ੍ਹਾਂ ਕਿਹਾ ਸਿਖਲਾਈ ਕੈਂਪ ਨੂੰ ਸੰਗਤਾ ਬਹੁਤ ਹੁੰਗਾਰਾ ਮਿਲ ਰਿਹਾ ਹੈ ਅਤੇ ਅੱਜ ਦੇ ਸਮੇਂ ਵਿਚ ਨਵੀਂ ਪੀੜੀ ਨੂੰ ਸਿੱਖੀ ਸਿਧਾਤ ਤੇ ਸਿੱਖੀ ਲਹਿਰ ਨਾਲ ਜੋੜਣ ਲਈ ਉਪਰਾਲਾ ਕੀਤਾ ਜਾਣਾ ਅਤਿ ਲਾਜਮੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਉਹ ਆਪਣੇ ਬੱਚਿਆ ਨੂੰ ਗੁਰਮਤਿ ਸਿਖਲਾਈ ਕੈੰਪਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ, ਜਿੱਥੇ ਕਿ ਬੱਚਿਆ ਨੂੰ ਗੁਰਬਾਣੀ ਬਾਰੇ ਵਿਸਥਾਰ ਪੂਰਵਕ ਮਹਾਨਤਾ ਨੂੰ ਦੱਸਿਆ ਜਾਂਦਾ ਅਤੇ ਸਿੱਖ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਜਾਦਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੀ ਸਮਾਪਤੀ 27 ਜੂਨ ਨੂੰ ਨਗਰ ਨਡਾਲਾ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਵੇਗੀ, ਜਿੱਥੇ ਕਿ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਅਤੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਾਮ ਬਾਣੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੋਰਾਨ ਬੱਚਿਆ ਦੇ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਸਬੰਧਤ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆ ਨੂੰ ਸਰਟੀਫਿਕੇਟ ਸਨਮਾਨ ਚਿੰਨ ਤੇ ਵੱਖ-ਵੱਖ ਦਰਜੇ ਤੇ ਆਇਆ ਨੂੰ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 27 ਜੂਨ ਨੂੰ ਉਚੇਚੇ ਤੋਰ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ (ਕਾਰਜਕਾਰੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ) ਵੀ ਆਉਣਗੇ ਅਤੇ ਸੰਗਤਾਂ ਨੂੰ ਸੰਬੋਧਨ ਕਰਨਗੇ। ਭਾਈ ਜਸਵਿੰਦਰ ਸਿੰਘ ਪ੍ਰਧਾਨ ਨੇ ਆਪਣੇ ਵੱਲੋਂ ਤੇ ਸਮੂਹ ਸਭਾ ਵਲੋਂ ਇਲਾਕੇ ਦੀ ਸੰਗਤਾਂ ਨੂੰ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਬੱਚਿਆ ਨੂੰ ਗੁਰਮਤਿ ਕੈੰਪ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਤਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਦਾ ਨਵੀਂ ਪੀੜੀ ਵਿਚ ਵਾਧਾ ਹੋਵੇ।
Posted By: GURBHEJ SINGH ANANDPURI