Nazrana Times

ਪੰਜਾਬੀ

ਭੁਲੱਥ ਪੁਲੀਸ ਵੱਲੋਂ ਨਸ਼ਿਆਂ ਪ੍ਰਤਿ ਜਾਗ੍ਰਿਤ ਕਰਨ ਲਈ ਸੈਮੀਨਾਰ ਕਰਵਾਇਆ

20 Jan, 2025 05:30 AM

ਭੁਲੱਥ - ਨਜ਼ਰਾਨਾ ਨਿਊਜ਼ ਬਿਊਰੋ-ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਭੁਲੱਥ ਪੁਲੀਸ ਵੱਲੋਂ ਪਿੰਡਾਂ ਦੇ ਵਿੱਚ ਨਸ਼ਿਆਂ ਪ੍ਰਤੀ ਜਾਗਰਤੀ ਦੇ ਲਈ ਸੈਮੀਨਾਰ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਅੱਜ ਪਿੰਡ ਖੱਸਣ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਖੱਸਣ ਵਿਖੇ ਵਿਖੇ ਵੀ ਸੈਮੀਨਾਰ ਕਰਵਾਇਆ ਗਿਆ ।ਇਸ ਸੈਮੀਨਾਰ ਨੂੰ ਐੱਸ ਐੱਚ ਓ ਭੁਲੱਥ ਸ ਜਸਬੀਰ ਸਿੰਘ, ਏ ਐਸ ਆਈ ਮਨਜੀਤ ਸਿੰਘ ,,ਸਰਪੰਚ ਸਤਵਿੰਦਰ ਸਿੰਘ ਸ਼ੇਰਗਿੱਲ , ਅੰਗਰੇਜ਼ ਸਿੰਘ ਕੰਗ ,ਸਾਬਕਾ ਇੰਸਪੈਕਟਰ ਜਨਕ ਰਾਜ ਆਦਿ ਨੇ ਸੰਬੋਧਨ ਕੀਤਾ ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੋਇਆ ਵੱਖ ਵੱਖ ਬੁਲਾਰਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਦਿਆਂ ਹੋਇਆਂ ਨਸ਼ਿਆਂ ਦੀਆਂ ਬੁਰਿਆਈਆਂ ਅਤੇ ਇਨ੍ਹਾਂ ਤੋਂ ਹੋਣ ਵਾਲੇ ਹੋਰ ਨੁਕਸਾਨ ਤੋਂ ਜਾਣੂ ਕਰਵਾਇਆ ।ਥਾਣਾ ਭੁਲੱਥ ਦੇ ਮੁਖੀ ਸਰਦਾਰ ਜਸਬੀਰ ਸਿੰਘ ਨੇ ਮੌਕੇ ਤੇ ਮੌਜੂਦ ਪਤਵੰਤੇ ਸੱਜਣਾਂ ਅਤੇ ਗ੍ਰਾਮ ਪੰਚਾਇਤ ਨੂੰ ਵਿਸ਼ਵਾਸ ਦਿਵਾਇਆ ਕਿ ਭੁਲੱਥ ਪੁਲੀਸ ਵੱਲੋਂ ਨਸ਼ੇ ਕਰਨ ਜਾਂ ਵੇਚਣ ਵਾਲਿਆਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ ਅਤੇ ਪੁਲਸ ਦਾ ਸਹਿਯੋਗ ਦੇਣ ਵਾਲੇ ਹਰੇਕ ਵਿਅਕਤੀ ਨੂੰ ਗੁਪਤ ਰੱਖਿਆ ਜਾਵੇਗਾ ।

ਪਿੰਡ ਦੇ ਸਰਪੰਚ ਸਤਵਿੰਦਰ ਸਿੰਘ ਸ਼ੇਰਗਿੱਲ ਨੇ ਥਾਣਾ ਮੁਖੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਗਰਾਮ ਪੰਚਾਇਤ ਵੱਲੋਂ ਇਸ ਸਬੰਧੀ ਭੁਲੱਥ ਪੁਲੀਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਪੁਲਸ ਈਮਾਨਦਾਰੀ ਦੇ ਨਾਲ ਕਾਰਵਾਈ ਕਰੇ ਹਰ ਪੰਚਾਇਤ ਵੱਲੋਂ ਕਿਸੇ ਵੀ ਗਲਤ ਅਨਸਰ ਦੀ ਕੋਈ ਵੀ ਸਿਫ਼ਾਰਸ਼ ਨਹੀਂ ਕੀਤੀ ਜਾਵੇਗੀ ।

ਅੰਗਰੇਜ਼ ਸਿੰਘ ਕੰਗ ਨੇ ਇਸ ਮੌਕੇ ਤੇ ਇਸ ਸਬੰਧੀ ਪਿੰਡ ਲੈਵਲ ਦੀ ਇਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਤਾਂ ਕਿ ਨਸ਼ਾ ਕਰਨ ਵਾਲੇ ਅਤੇ ਵੇਚਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਕੇ ਨਸ਼ੇ ਨੂੰ ਠੱਲ੍ਹ ਪਾਈ ਜਾ ਸਕੇ । ਸਾਬਕਾ ਇੰਸਪੈਕਟਰ ਜਨਕ ਰਾਜ ਨੇ ਵੀ ਸੰਬੋਧਨ ਕਰਦਿਆਂ ਥਾਣਾ ਮੁਖੀ ਅਤੇ ਉਨ੍ਹਾਂ ਦੇ ਨਾਲ ਆਏ ਸਟਾਫ ਨੂੰ ਪਿੰਡ ਵੱਲੋਂ ਵਿਸ਼ਵਾਸ ਦਿਵਾਇਆ ਕੇ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਸ ਵੱਲੋਂ ਵਿੱਢੀ ਇਸ ਮੁਹਿੰਮ ਦਾ ਅਸੀਂ ਪੂਰਾ ਪੂਰਾ ਸਾਥ ਦੇਵਾਂਗੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਸ ਪੂਰਨ ਸਿੰਘ ਕੰਗ ,ਸ ਗੁਰਦੇਵ ਸਿੰਘ ਕੰਗ ,ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ , ਰਣਜੀਤ ਸਿੰਘ ਚੀਮਾ ,ਨਰਿੰਦਰ ਸਿੰਘ ਸ਼ੇਰਗਿੱਲ ,ਧਰਮਿੰਦਰ ਕੁਮਾਰ ,ਗੁਰਜੀਵਨ ਸਿੰਘ ਮੈਂਬਰ ਪੰਚਾਇਤ ,ਅਮਨਦੀਪ ਸਿੰਘ ਘੁੰਮਣ ,ਹਰਜਿੰਦਰ ਸਿੰਘ ਕੰਗ ,ਅਵਤਾਰ ਸਿੰਘ ਕੰਗ ,ਬਚਿੱਤਰ ਸਿੰਘ ਕੰਗ ,ਗੁਰਪ੍ਰੀਤ ਸਿੰਘ ਜੰਮੂ, ਬਲਜੀਤ ਸਿੰਘ ,ਨਰਿੰਦਰ ਸਿੰਘ ਨਾਮਾ ਅਤੇ ਹੋਰ ਵੱਡੀ ਗਿਣਤੀ ਵਿਚ ਪਿੰਡ ਦੇ ਨੌਜਵਾਨ ਅਤੇ ਪਤਵੰਤੇ ਸੱਜਣ ਹਾਜ਼ਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #