Nazrana Times

ਪੰਜਾਬੀ

ਮੰਮੂ ਚਾਹਲ ਵੱਲੋਂ ਚੋਣ ਲੜਨ ਦਾ ਐਲਾਨ !

05 Oct, 2026 11:56 AM

ਕਪੂਰਥਲਾ 5 ਅਕਤੂਬਰ ਗੌਰਵ ਮੜੀਆ 
ਦੋਨਾ ਇਲਾਕੇ ਦੇ ਨਾਮਵਰ ਸਿਆਸੀ ਆਗੂ ਸ.ਮਲਵਿੰਦਰ ਸਿੰਘ ਚਾਹਲ (ਮੰਮੂ ਚਾਹਲ ),ਜੋ ਕਿ ਅੱਜ ਕਲ ਕੈਨੇਡਾ ਦੌਰੇ 'ਤੇ ਹਨ , ਨੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਕਪੂਰਥਲਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਕੁੱਦਣ ਦਾ ਐਲਾਨ ਕੀਤਾ ਹੈ ! ਮਿਲੀ ਜਾਣਕਾਰੀ ਮੁਤਾਬਿਕ ਉਨਾਂ ਵੱਲੋਂ ਕੈਨੇਡਾ ਵੱਸਦੇ ਸਬੰਧਤ ਹਲਕੇ ਦੇ ਲੋਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿੰਨਾਂ ਵੱਲੋਂ ਉਨਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਹਿਯੋਗ ਦੇਣ ਦਾ ਭਰੋਸਾ ਪ੍ਰਗਟ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਮੰਮੂ ਚਾਹਲ ਉਪਰੋਕਤ ਹਲਕੇ ਤੋਂ ਪਹਿਲਾਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਵਧੀਆ ਵੋਟਾਂ ਹਾਸਲ ਕਰ ਚੁੱਕੇ ਹਨ ! ਬੇਸ਼ੱਕ ਉਹ ਅਮਰੀਕਾ ਰਹਿੰਦੇ ਹਨ, ਪਰ ਪੰਜਾਬ ਦੇ ਆਪਣੇ ਸਰਕਲ ਵਿੱਚ ਉਹ ਹਮੇਸ਼ਾਂ ਵਿਚਰਦੇ ਰਹਿੰਦੇ ਹਨ ਤੇ ਵਧੀਆ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ ।

Posted By: Gaurav Maria

Latest News