ਜਵਾਲਾ ਜੀ ਮੰਦਿਰ ਅੱਪਰਾ ਵਿਖ਼ੇ ਮਹਾਂਮਾਈ ਦਾ 18ਵਾਂ ਵਿਸ਼ਾਲ ਜਾਗਰਣ 21 ਨੂੰ
ਅੱਪਰਾ,17 ਮਈ-(ਤੀਰਥ ਸਿੰਘ ਮੈਂਗੜ੍ਹਾ):- ਕਸਵਾ ਅੱਪਰਾ ਜਵਾਲਾ ਜੀ ਮੰਦਿਰ ਦੇ ਪ੍ਰਬੰਧਕ ਸ੍ਰੀ ਚਰਨਜੀਤ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਇਸ ਸਾਲ ਵੀ 21 ਮਈ ਦਿਨ ਵੀਰਵਾਰ ਨੂੰ ਮਹਾਂਮਾਈ ਦਾ 18ਵਾਂ ਵਿਸ਼ਾਲ ਜਾਗਰਣ ਜਵਾਲਾ ਜੀ ਮੰਦਿਰ ਵਿਖ਼ੇ ਬੜੀ ਹੀ ਸ਼ਰਧਾ ਨਾਲ਼ ਕਰਵਾਇਆ ਜਾ ਰਿਹਾ ਹੈ। ਜਾਗਰਣ ਵਿੱਚ ਸ਼ਿੰਦੂ ਭਗਤ ਜੀ, ਅਨਮੋਲ ਰਾਜਾ ਅਤੇ ਸ਼ਸ਼ੀ ਸ਼ਾਹਿਦ ਮਹਾਂਮਾਈ ਜੀ ਦਾ ਗੁਣਗਾਨ ਕਰਨਗੇ ਕਾਲਾ ਟਿੱਕੀਆਂ ਵਾਲਾ ਜੀ ਸਟੇਜ ਸਕੱਤਰ ਦੀ ਡਿਊਟੀ ਨਿਭਾਉਣਗੇ। ਮੰਦਿਰ ਦੇ ਮੁੱਖ ਸੇਵਾਦਾਰ ਮੁਕੇਸ਼ਨ ਦੇਵਾ ਜੀ 21 ਮਈ ਨੂੰ ਸਵੇਰੇ 10 ਵਜੇ ਝੰਡੇ ਦੀ ਰਸ਼ਮ ਨਿਭਾਉਣਗੇ। ਮਹਾਂਮਾਈ ਦਾ ਭੰਡਾਰਾ ਦੁਪਹਿਰ 12 ਵਜੇ ਚੱਲੇਗਾ, ਰਾਤ 8ਵਜੇ ਮਹਾਂਮਾਈ ਦੀ ਜੋਤੀ ਪ੍ਰਚੰਡ ਹੋਵੇਗੀ। 23 ਮਈ ਸ਼ੁਕਰਵਾਰ ਨੂੰ ਚਿੰਤਪੂਰਨੀ ਮਾਤਾ ਅਤੇ ਜਵਾਲਾ ਜੀ ਮੰਦਿਰ ਵਾਸਤੇ ਫਰੀ ਬੱਸ ਯਾਤਰਾ ਵੀ ਕੱਢੀ ਜਾਏਗੀ ।