ਡੀਟੀਐੱਫ ਮੋਹਾਲੀ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਗਿੰਨੀ ਦੁੱਗਲ ਨਾਲ ਕੀਤੀ ਮੀਟਿੰਗ...
ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਅਕਤੂਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਗੁਰਪਿਆਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਡੀਟੀਐੱਫ ਮੋਹਾਲੀ ਦੀ ਇਕ ਮੀਟਿੰਗ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਗਿੰਨੀ ਦੁੱਗਲ ਨਾਲ ਹੋਈ। ਮੀਟਿੰਗ ਵਿੱਚ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀ ਸੀਨੀਅਰਤਾ, ਬਲਾਕ ਡੇਰਾਬੱਸੀ ਦੇ ਅਧਿਆਪਕਾਂ ਦੀਆਂ ਸਰਵਿਸ ਬੁੱਕਸ ਦੀਆਂ ਤਰੁਟੀਆਂ, ਪੈਂਡਿੰਗ ਏਰੀਅਰ, ਮਿਡ ਡੇ ਮੀਲ ਕੁੱਕਸ ਤੇ ਸਵੀਪਰਜ਼ ਦੀ ਤਨਖਾਹ ਬੀਐੱਲਓ, ਜਨ ਗਣਨਾ ਤੇ ਪ੍ਰੀਖਿਆ ਡਿਊਟੀ ਵਿਚ ਪਿਕ ਐਂਡ ਚੂਜ਼ ਦੀ ਨੀਤੀ, ਡਾਕ ਭੇਜਣ ਅਤੇ ਗਰਾਂਟਾਂ ਖਰਚਣ ਲਈ ਬੇਲੋੜਾ ਦਬਾਅ ਪਾਉਣ ਅਤੇ ਹੋਰ ਵਿਸ਼ਿਆਂ ਤੇ ਵਿਸਤ੍ਰਿਤ ਗੱਲਬਾਤ ਹੋਈ। ਪ੍ਰਾਇਮਰੀ ਕਾਡਰ ਦੀ ਸੀਨੀਅਰਤਾ ਸੂਚੀ ਅਪ ਟੂ ਡੇਟ ਕਰਨ ਸਬੰਧੀ ਮੌਕੇ 'ਤੇ ਹੀ ਸੰਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ। ਇਸ ਸਬੰਧੀ ਪਰਫੋਰਮਾ 15 ਅਕਤੂਬਰ ਤੋਂ ਅਧਿਆਪਕਾਂ ਲਈ ਉਪਲਬਧ ਹੋਵੇਗਾ। ਬਲਾਕ ਡੇਰਾਬਸੀ ਦੇ ਅਧਿਆਪਕਾਂ ਦੀਆਂ ਸਰਵਿਸ ਬੁੱਕਸ ਦੀਆਂ ਤਰੁਟੀਆਂ ਸਬੰਧੀ ਮੌਕੇ 'ਤੇ ਹੀ ਬੀਪੀਈਓ ਡੇਰਾਬੱਸੀ ਨੂੰ ਹਦਾਇਤ ਕੀਤੀ ਗਈ ਕਿ ਉਕਤ ਸਬੰਧੀ ਇੰਸਪੈਕਸ਼ਨ ਜਲਦ ਹੀ ਕੀਤੀ ਜਾਏਗੀ।ਇਸ ਲਈ ਸੰਬੰਧਿਤ ਕੰਮ ਮੁਕੰਮਲ ਅਤੇ ਦਰੁਸਤ ਕਰ ਲਿਆ ਜਾਵੇ। 6635 ਅਧਿਆਪਕਾਂ ਦੇ ਬਕਾਏ ਸਬੰਧੀ ਚੋਣਵੇਂ ਅਧਿਆਪਕਾਂ ਦੀ ਥਾਂ ਸਮੁੱਚੇ ਅਧਿਆਪਕਾਂ ਦੇ ਕਢਵਾਉਣ ਲਈ ਹਦਾਇਤਾਂ ਕੀਤੀਆਂ ਗਈਆਂ। ਮਿਡ ਡੇ ਮੀਲ ਕੁੱਕਸ ਅਤੇ ਸਵੀਪਰਜ਼ ਦੀ ਤਨਖਾਹ ਜਲਦ ਜਾਰੀ ਕਰਨ ਭਰੋਸਾ ਦਿੱਤਾ ਗਿਆ। ਜਥੇਬੰਦੀ ਵੱਲੋਂ ਪ੍ਰੀਖਿਆ ਅਤੇ ਜਨਗਣਨਾ ਡਿਊਟੀਆਂ ਵਿੱਚ ਪਿਕ ਐਂਡ ਚੂਜ਼ ਨੀਤੀ ਦੀ ਨੀਤੀ ਦਾ ਵਿਰੋਧ ਕਰਦਿਆਂ ਪਾਰਦਰਸ਼ਤਾ ਲਿਆਉਣ ਲਈ ਜ਼ੋਰ ਦਿੱਤਾ ਗਿਆ। ਦਫ਼ਤਰ ਵੱਲੋਂ ਡਾਕ ਤੁਰੰਤ ਭੇਜਣ ਤੇ ਗਰਾਂਟਾਂ ਤੁਰੰਤ ਖਰਚਣ ਲਈ ਲਈ ਬੇਲੋੜਾ ਦਬਾਓ ਪਾਉਣ ਸਬੰਧੀ ਸਖਤ ਸ਼ਬਦਾਂ ਵਿੱਚ ਇਤਰਾਜ ਰੱਖਿਆ ਗਿਆ। ਜਿਸ ਤੇ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ ।ਮਰਦਮਸ਼ੁਮਾਰੀ ਡਿਊਟੀਆਂ ਦੌਰਾਨ ਬੰਦ ਹੋ ਰਹੇ ਸਕੂਲਾਂ ਸਬੰਧੀ ਗੱਲ ਵੀ ਜ਼ੋਰਦਾਰ ਢੰਗ ਨਾਲ ਕੀਤੀ ਗਈ। ਪ੍ਰੀਖਿਆ ਡਿਊਟੀਆਂ ਲਗਾਉਣ ਸਬੰਧੀ ਮੈਡਮ ਨੇ ਭਰੋਸਾ ਦਿਵਾਇਆ ਕਿ ਅਧਿਆਪਕਾਂ ਦੇ ਸਕੂਲ ਡਿਊਟੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਲਗਾਈਆਂ ਜਾਣਗੀਆਂ। ਆਡਿਟ ਦੇ ਨਾਂ ਤੇ ਅਧਿਆਪਕਾਂ ਤੋਂ ਪੈਸੇ ਮੰਗਣ ਦੀ ਗੱਲ ਵੀ ਜਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ਵਿੱਚ ਲਿਆਂਦੀ ਗਈ ਮੀਟਿੰਗ ਦੌਰਾਨ ਡਿਪਟੀ ਡੀ ਈ ਓ ਸ ਅੰਗਰੇਜ਼ ਸਿੰਘ ਨੇ ਆਪਣੇ ਨਾਲ ਸਬੰਧਿਤ ਮਾਮਲੇ ਛੇਤੀ ਨਿਪਟਾਉਣ ਲਈ ਕਿਹਾ। ਮੀਟਿੰਗ ਵਿੱਚ ਅਮਰੀਕ ਸਿੰਘ ਰੌਸ਼ਨ ਲਾਲ, ਸ਼ਿਵ ਸ਼ੰਕਰ ਸ਼ਰਮਾ, ਬਲਾਕ ਪ੍ਰਧਾਨ ਡੇਰਾਬੱਸੀ ਸਤਵਿੰਦਰ ਅਨਮੋਲ, ਪ੍ਰਦੀਪ ਬਾਂਸਲ, ਗੁਰਵਿੰਦਰ ਸਿੰਘ, ਬਰਜੇਸ਼, ਮਹਿੰਦਰਪਾਲ, ਤਜਿੰਦਰ ਸਿੰਘ ਅਤੇ ਸੰਜੀਵ ਆਦਿ ਅਧਿਆਪਕ ਸ਼ਾਮਿਲ ਸਨ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ