Nazrana Times

ਪੰਜਾਬੀ

ਪੰਜਾਬ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਾਂਗੇ - ਰਣਜੀਤ ਸਿੰਘ ਤਲਵੰਡੀ|

05 Jun, 2025 10:14 PM

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ|

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੀ ਮਹੀਨਾਵਾਰ ਮੀਟਿੰਗ ਦਿਹਾਤੀ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਰਣਜੀਤ ਸਿੰਘ ਦੀ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ| ਇਸ ਵਿੱਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਸਮੇਂ ਬੋਲਦਿਆਂ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਜਿਆਦਾ ਬੇਰੁਜ਼ਗਾਰੀ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਵਿੱਚ ਵੱਡੀ ਪੱਧਰ ਤੇ ਦੂਸਰੇ ਰਾਜਾਂ ਦੇ ਵਿੱਚੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਪੰਜਾਬ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਾਂਗੇ ਇਸ ਸਮੇਂ ਬੋਲਦਿਆਂ ਸੂਬਾਈ ਪ੍ਰਧਾਨ ਅਮਰਜੀਤ ਸਿੰਘ ਬਾਬਾ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਬਮਰਾਹ ਨੇ ਬੋਲਦਿਆਂ ਕਿਹਾ ਕਿ ਪੈਨਸ਼ਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ।13% ਤੋਂ 119% ਡੀਏ ਮੁਤਾਬਕ ਪੈਨਸ਼ਨਾਂ ਨਹੀਂ ਸੋਧੀਆਂ ਗਈਆਂ ਡੀਏ ਦਾ 13% ਹਾਲੇ ਤੱਕ ਨਹੀਂ ਦਿੱਤਾ ਗਿਆ ਅਤੇ ਜਜੀਆ ਟੈਕਸ200 ਰੁਪਿਆ ਕਟਣਾ ਬੰਦ ਨਹੀਂ ਕੀਤਾ ਗਿਆ| ਪੰਜਾਬ ਸਰਕਾਰ ਅਤੇ ਕੈਬਨਟ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਮੁਨਾਫੇ ਵਿੱਚ ਦੱਸਿਆ ਜਾ ਰਿਹਾ ਹੈ ਜੇਕਰ ਪਾਵਰ ਕਾਮ ਮੁਨਾਫੇ ਵਿੱਚ ਹੈ ਤੇ ਪੈਨਸ਼ਨਰਾਂ/ਮੁਲਾਜਮਾਂ ਦਾ ਇੰਨੇ ਚਿਰ ਦਾ ਬਣਦਾ ਡੀਏ ਅਤੇ ਪੇ ਕਮਿਸ਼ਨ ਦਾ ਬਕਾਇਆ ਕਿਉਂ ਨਹੀਂ ਦਿੱਤਾ ਜਾ ਰਿਹਾ ਦਿਹਾਤੀ ਸਰਕਲ ਅੰਮ੍ਰਿਤਸਰ ਦੇ ਕੈਸ਼ੀਅਰ ਸੁਖਦੇਵ ਸਿੰਘ ਦੇ ਬਾਹਰ ਜਾਣ ਕਾਰਨ ਰਣਜੀਤ ਸਿੰਘ ਭਿੰਡਰ ਤਰਸਿਕਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ| ਇਸ ਸਮੇਂ ਪ੍ਰਮੁੱਖ ਆਗੂ ਜੇਈ ਪਵਿੱਤਰ ਸਿੰਘ ਰਜੇਸ਼ ਕੁਮਾਰ ਰਮਨ ਕੁਮਾਰ ਇੰਜੀ ਸ਼ਸ਼ੀ ਪਾਲ ਇਕਬਾਲ ਸਿੰਘ ਜਤਿੰਦਰ ਕੁਮਾਰ ਦਰਸ਼ਨ ਕੁਮਾਰ ਹਰਵਿੰਦਰ ਸਿੰਘ ਰੋਸ਼ਨ ਲਾਲ ਤਰਸੇਮ ਸਿੰਘ ਕੁਲਦੀਪ ਸਿੰਘ ਸੁਚਪਾਲ ਸਿੰਘ ਰੇਸ਼ਮ ਸਿੰਘ ਸਤਨਾਮ ਸਿੰਘ ਬਲਕਾਰ ਚੰਦ ਬਲਵਿੰਦਰ ਸਿੰਘ ਢਪਈ ਕਿਰਪਾਲ ਸਿੰਘ ਸਵਰਨ ਸਿੰਘ ਜਗਮੋਹਨ ਸਿੰਘ ਜਗਦੀਸ਼ ਅਰੋੜਾ ਹਾਜਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #