ਅਜਾਦੀ ਦਿਵਸ ਸਮਾਗਮ ਪਾਕਿਸਤਾਨ ਮੋਨਿਊਮੈਂਟ ‘ਤੇ ਮਨਾਇਆ ਗਿਆ
ਇਸਲਾਮਾਬਾਦ, 14 ਅਗਸਤ ਅਲੀ ਇਮਰਾਨ ਚੱਠਾ
ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਅਜਾਦੀ ਦਿਵਸ ਦੇ ਮੌਕੇ ‘ਤੇ ਪਾਕਿਸਤਾਨ ਮੋਨਿਊਮੈਂਟ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸ਼ਹੀਦਾਂ ਦੇ ਸਮਾਰਕ ‘ਤੇ ਫੁੱਲਾਂ ਦੀ ਚਾਦਰ ਚੜ੍ਹਾਈ।
ਇਹ ਕੇਂਦਰੀ ਸਮਾਗਮ ਵੀਰਵਾਰ ਨੂੰ ਹੋਇਆ, ਜਿਸ ‘ਚ ਉੱਚ ਅਧਿਕਾਰੀਆਂ, ਸੰਸਦ ਮੈਂਬਰਾਂ ਅਤੇ ਰਵਾਇਤੀ ਪਹਿਰਾਵੇ ‘ਚ ਬੱਚਿਆਂ ਨੇ ਭਾਗ ਲਿਆ। ਝੰਡਾ ਲਹਿਰਾਉਣ ਵੇਲੇ ਸਾਇਰਨ ਵੱਜੇ ਅਤੇ ਰਾਸ਼ਟਰੀ ਗੀਤ ਵਜਾਇਆ ਗਿਆ।
ਪ੍ਰਧਾਨ ਮੰਤਰੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਫਾਤਿਹਾ ਪੜ੍ਹੀ ਅਤੇ ਦੇਸ਼ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸਮਾਗਮ ‘ਚ ਸੈਨੇਟ ਚੇਅਰਮੈਨ ਸਯਦ ਯੂਸਫ਼ ਰਜ਼ਾ ਗਿਲਾਨੀ, ਕੌਮੀ ਅਸੈਂਬਲੀ ਸਪੀਕਰ ਸਰਦਾਰ ਆਯਾਜ਼ ਸਾਦਿਕ, ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸੈਨੇਟਰ ਮੁਹੰਮਦ ਇਸ਼ਾਖ਼ ਡਾਰ, ਡਿਪਟੀ ਸਪੀਕਰ ਸਯਦ ਗੁਲਾਮ ਮੁਸਤਫ਼ਾ ਸ਼ਾਹ ਅਤੇ ਕਈ ਕੇਂਦਰੀ ਮੰਤਰੀ ਹਾਜ਼ਰ ਸਨ, ਜਿਨ੍ਹਾਂ ‘ਚ ਰਾਣਾ ਤਨਵੀਰ ਹੁਸੈਨ, ਅਤਾੁੱਲਾ ਤਾਰੜ, ਡਾ. ਤਾਰੀਕ ਫ਼ਜ਼ਲ ਚੌਧਰੀ, ਸਰਦਾਰ ਮੁਹੰਮਦ ਯੂਸੁਫ਼, ਪ੍ਰੋ. ਅਹਸਨ ਇਕਬਾਲ ਅਤੇ ਮੁਹੰਮਦ ਹਨੀਫ਼ ਅਬਬਾਸੀ ਸ਼ਾਮਲ ਸਨ|
Posted By: Ali Imran Chattha