Nazrana Times

ਪੰਜਾਬੀ

ਅਵਤਾਰ ਸਿੰਘ ਬਿੱਲਾ ਸ਼ੇਰੋ ਦੀ ਹਾਜ਼ਰੀ ਵਿੱਚ ਵੇਈ ਪੂਈਂ ਤੇ ਜਾਮਾਰਾਏ ਤੋਂ ਕਈ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ

16 Nov, 2026 06:13 PM

ਰਵੀ ਖਹਿਰਾ, ਖਡੂਰ ਸਾਹਿਬ

ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲ਼ੇ ਵੱਡਾ ਬਲ਼ ਮਿਲ਼ਿਆ ਜਦ ਪਿੰਡ ਜਾਮਾਰਾਏ ਤੇ ਵੇਈ ਪੂਈਂ ਤੋਂ ਕਈ ਪਰਿਵਾਰਾ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜਿਆ। 

ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਨੇ ਇਹਨਾਂ ਪਰਿਵਾਰਾਂ ਦੀ ਪਾਰਟੀ ਵਿੱਚ ਸ਼ਮੂਲਿਅਤ ਕਰਵਾਈ ਤੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੀ ਜਨਤਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਨਾਲ਼ ਚੱਲਣਾ ਚਾਹੁੰਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤੀ ਵੱਲ ਵਧੇਗੀ ਤੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਓਹਨਾ ਸ਼ਾਮਿਲ ਹੋਣ ਵਾਲੇ ਪਰਿਵਾਰਾ ਨੂੰ ਪਾਰਟੀ ਵਿੱਚ ਜੀ ਆਇਆਂ ਕਿਹਾ। 

ਪਿੰਡ ਜਾਮਾਰਾਏ ਤੋਂ ਕਿਰਪਾ ਸਿੰਘ, ਹਰਭਜਨ ਸਿੰਘ ਕਾਹਲ਼ਵਾਂ ਤੇ ਬਲਵਿੰਦਰ ਸਿੰਘ ਭਿੰਦਾ ਦੀ ਮਹਿਨਤ ਸਦਕਾ ਬਾਬਾ ਕਸ਼ਮੀਰ ਸਿੰਘ,ਤੀਰਥ ਸਿੰਘ,ਜਸਮੇਲ ਸਿੰਘ,ਪਰਤਾਪ ਸਿੰਘ,ਮਨਕੀਰਤ ਸਿੰਘ,ਬੂਟਾ ਸਿੰਘ,ਬੱਬੂ ਸਿੰਘ,ਗੁਰਮੀਤ ਸਿੰਘ,ਰਾਮਰਮਿੰਦਰ ਸਿੰਘ,ਗੁਰਪ੍ਰਤਾਪ ਸਿੰਘ,ਹਰਦੇਵ ਸਿੰਘ,ਕਰਮ ਸਿੰਘ ਅਤੇ ਪਿੰਡ ਵੇਈ ਪੂਈ ਤੋਂ ਕਿਰਪਾ ਸਿੰਘ,ਹਰਭਜਨ ਸਿੰਘ ਦੇ ਯਤਨਾਂ ਸਦਕਾ ਗੁਰਵੇਲ ਸਿੰਘ ਮੌਜੂਦਾ ਮੈਂਬਰ ਪੰਚਾਇਤ,ਕੁਲਵੰਤ ਸਿੰਘ, ਬਿਕਰਮਜੀਤ ਸਿੰਘ,ਸੁਬੇਗ ਸਿੰਘ,ਗੁਰਭੇਜ ਸਿੰਘ,ਕੁਲਵਿੰਦਰ ਸਿੰਘ ਆਦਿ ਨੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।

Posted By: RAVINDER SINGH KHERA

Latest News