ਨਾਟੋ ਦੇ ਨੌਟ ਦਾ ਅਸਰ
ਨਾਟੋ ਦੇ ਨੌਟ ਦਾ ਅਸਰ
> ਹੋ ਗਿਆ ‘ਭੈਅ-ਭੀਤ’ ਸੀ ਜੱਗ ਸਾਰਾ
> ਖਤਰਨਾਕ ਜਿਹੇ ਸੁਣਕੇ ਐਲਾਨ ਯਾਰੋ।
> ਕਰਨ ਲੱਗੇ ਸੀ ਸਾਰੇ ‘ਅਰਦਾਸ’ ਏਹੋ
> ਅਮਲੀ ਰੂਪ ਨਾ ਲੈਣ ‘ਫੁਰਮਾਨ’ ਯਾਰੋ।
> ਬਣਕੇ ‘ਸਾਲਸੀ’ ਦੇਸ਼ਾਂ ‘ਨਿਮਾਣਿਆਂ’ ਨੇ
> ਵਿਸ਼ਵ ਵਿੱਚ ਬਣਾ ਲਈ ਏ ਸ਼ਾਨ ਯਾਰੋ।
> ‘ਮਾਰੂ ਰਾਗ’ ਫਿਜ਼ਾਵਾਂ ‘ਚੋਂ ਬੰਦ ਹੋਇਆ
> ਵੱਜਣ ਲੱਗੀ ਹੈ ਸ਼ਾਂਤਮਈ ‘ਤਾਨ’ ਯਾਰੋ।
> ਕਰ’ਤੀ ਨਾਂਹ ਲੜਾਈ ਤੋਂ ‘ਹੋਰ’ ਕਈਆਂ
> ਨਾਟੋ ‘ਨੌਟ’ ਕਹਿ ਪਿੱਛੇ ਨੂੰ ਹੋ ਗਿਆ ਏ।
> ਜੰਗ-ਬੰਦੀ ਦਾ ਹੋਇਆ ਜੋ ‘ਫੈਸਲਾ’ ਐ
> ਬੀਅ ਅਮਨ ਦੇ ਜਾਣੋ ਕਿ ਬੋ ਗਿਆ ਏ!
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur