ਮਰਹੂਮ ਦੀਪਿਕਾ ਧੀਰ ਦੀ ਯਾਦ ਵਿੱਚ ਚੌਥਾ ਮੁਫ਼ਤ ਆਈ ਕੈਂਪ
ਸਮਾਜ ਸੇਵਾ | Wed, 26 Feb 2025 20:12:00 +0000
ਮਰਹੂਮ ਦੀਪਿਕਾ ਧੀਰ ਦੀ ਯਾਦ ਵਿੱਚ ਚੌਥਾ ਮੁਫ਼ਤ  ਆਈ ਕੈਂਪ

ਚੋਹਲਾ ਸਾਹਿਬ/ਤਰਨਤਾਰਨ, 26 ਫਰਵਰੀ (ਰਾਕੇਸ਼ ਨਈਅਰ)

ਇਲਾਕਾ ਚੋਹਲਾ ਸਾਹਿਬ ਦੇ ਪ੍ਰਸਿੱਧ ਧੀਰ ਪਰਿਵਾਰ (ਭਗਤ ਦੀ ਹੱਟੀ) ਵੱਲੋਂ ਮਰਹੂਮ ਦੀਪਿਕਾ ਧੀਰ (ਪੁੱਤਰੀ ਰਮਨ ਕੁਮਾਰ ਧੀਰ) ਦੀ ਯਾਦ ਵਿੱਚ ਚੌਥਾ ਮੁਫ਼ਤ ਆਈ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਗਲੋਬਲ ਆਈ ਕੇਅਰ ਹਸਪਤਾਲ, ਚੋਹਲਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਡਾ. ਮਨੋਜ ਕੁਮਾਰ ਵੱਲੋਂ ਕੀਤੀ ਗਈ।

ਇਸ ਮੁਫ਼ਤ ਆਈ ਕੈਂਪ ਦੌਰਾਨ 850 ਤੋਂ ਵੱਧ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੀ ਵੰਡੀਆਂ ਗਈਆਂ। ਉਨ੍ਹਾਂ ਮਰੀਜ਼ਾਂ, ਜਿਨ੍ਹਾਂ ਦੀ ਅੱਖਾਂ ਦੀ ਸਰਜਰੀ (ਆਪਰੇਸ਼ਨ) ਲੋੜੀਂਦੀ ਸੀ, ਉਨ੍ਹਾਂ ਨੂੰ ਧੀਰ ਪਰਿਵਾਰ ਵੱਲੋਂ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ 'ਤੇ ਅਸ਼ੋਕ ਕੁਮਾਰ ਧੀਰ ਤੇ ਰਮਨ ਕੁਮਾਰ ਧੀਰ ਨੇ ਕਿਹਾ ਕਿ ਇਹ ਉਪਰਾਲਾ ਮਰਹੂਮ ਦੀਪਿਕਾ ਧੀਰ ਦੀ ਪਵਿੱਤਰ ਯਾਦ ਵਿੱਚ ਕੀਤਾ ਗਿਆ ਹੈ, ਜੋ ਸਮਾਜ ਦੀ ਸੇਵਾ ਲਈ ਸਮਰਪਿਤ ਹੈ। ਉਨ੍ਹਾਂ ਨੇ ਕੈਂਪ ਵਿੱਚ ਸਹਿਯੋਗ ਦੇਣ ਵਾਲਿਆਂ ਅਤੇ ਇਲਾਕੇ ਭਰੋਂ ਆਏ ਮਰੀਜ਼ਾਂ ਦਾ ਵੀ ਧੰਨਵਾਦ ਕੀਤਾ।

ਇਸ ਦੌਰਾਨ ਗੁਰੂ ਕਾ ਲੰਗਰ ਪੂਰੇ ਦਿਨ ਅਟੁੱਟ ਚੱਲਦਾ ਰਿਹਾ, ਜਿਸ ਵਿਚ ਮਰੀਜ਼ਾਂ ਅਤੇ ਆਮ ਲੋਕਾਂ ਨੇ ਪ੍ਰਸਾਦ ਛਕਿਆ



Posted By: GURBHEJ SINGH ANANDPURI