ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ’ ਨੂੰ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ ਵੱਲੋਂ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ
- ਅੰਤਰਰਾਸ਼ਟਰੀ
- 09 Jun, 2026 02:55 PM (Asia/Kolkata)
ਵਾਸ਼ਿੰਗਟਨ, 9 ਜੂਨ ਗੌਰਵ ਮੜੀਆ - ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ ਨੂੰ ਸਿੱਖਸ ਆਫ਼ ਅਮਰੀਕਾ ਐਸੋਸੀਏਸ਼ਨ ਆਫ਼ ਅਮਰੀਕਾ ਵੱਲੋਂ ਵਾਸ਼ਿੰਗਟਨ ਡੀ.ਸੀ ਵਿਖੇਂ ਵੱਕਾਰੀ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬੀਤੇਂ ਦਿਨ ਐਤਵਾਰ ਨੂੰ ਵਾਸ਼ਿੰਗਟਨ ਡੀ. ਸੀ ਵਿੱਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਦਿੱਤਾ ਗਿਆ, ਜਿੱਥੇ ਜਿੱਥੇ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ ਅਮਰੀਕਾ ਨੇ 20 ਸਾਲਾਂ ਦੀ ਸੇਵਾ, ਏਕਤਾ ਅਤੇ ਸਸ਼ਕਤੀਕਰਨ ਦੀ ਆਪਣੀ ਸ਼ਾਨਦਾਰ ਯਾਤਰਾ ਦਾ ਜਸ਼ਨ ਮਨਾਇਆ।ਇਸ ਮੌਕੇ 'ਤੇ ਭਾਈਚਾਰੇ ਦੇ ਆਗੂ, ਸੱਭਿਆਚਾਰਕ ਕਲਾਕਾਰ, ਪਤਵੰਤੇ ਅਤੇ ਏਸ਼ੀਆਈ ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਰਵਾਇਤੀ ਦੀਵੇ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਭਾਰਤੀ ਸ਼ਾਸਤਰੀ ਨਾਚ, ਸੰਗੀਤ ਅਤੇ ਲੋਕ ਨਾਚ ਸਮੇਤ ਕਈ ਤਰ੍ਹਾਂ ਦੇ ਰੰਗੀਨ ਸੱਭਿਆਚਾਰਕ ਪ੍ਰਦਰਸ਼ਨ ਕੀਤੇ ਗਏ। ਸਿੱਖਸ ਆਫ਼ ਅਮੇਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਦੇ ਭਾਈਚਾਰੇ ਨੂੰ ਦਿੱਤੇ ਯੋਗਦਾਨ ਜਿੰਨਾਂ ਚ’ ਭਾਈਚਾਰੇ ਦੇ ਵਿਕਾਸ, ਸਿੱਖ ਪਛਾਣ ਨੂੰ ਮਜ਼ਬੂਤ ਕਰਨ, ਅੰਤਰ-ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਸੇਵਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਐਨਸੀਏ ਦੇ ਅਹੁਦੇਦਾਰਾਂ ਨੇ ਕਿਹਾ ਕਿ ਡਾ. ਜੱਸੀ’ ਨੇ ਭਾਰਤੀ ਪ੍ਰਵਾਸੀਆਂ, ਖਾਸ ਕਰਕੇ ਸਿੱਖ ਭਾਈਚਾਰੇ ਪ੍ਰਦੇਸ਼ ਵਿੱਚੇ ਰਹਿੰਦੇ ਹੋਏ ਵੀ ਬਹੁਤ ਸੇਵਾ ਕੀਤੀ ਹੈ।ਡਾ. ਜਸਦੀਪ ਸਿੰਘ ਨੂੰ ਵਾਸ਼ਿੰਗਟਨ, ਡੀ.ਸੀ. ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਸੇਵਾ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਇਹ ਪ੍ਰਸ਼ੰਸਾ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਸ ਸੱਭਿਆਚਾਰਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਜਿੱਥੇ ਪ੍ਰਸਿੱਧ ਸੱਭਿਆਚਾਰਕ ਨਾਚ, ਭੰਗੜਾ ਤੇ ਗੀਤਾ ਰਾਹੀਂ ਪੁੱਜੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਗਿਆ। ਭਾਈਚਾਰੇ ਵੱਲੋਂ ਡਾ: ਡਾ. ਜਸਦੀਪ ਸਿੰਘ ਜੱਸੀ’ ਚੇਅਰਮੈਨ ਸਿੱਖਸ ਆਫ਼ ਅਮੇਰਿਕਾ ਨੂੰ ਉਹਨਾਂ ਵੱਲੋਂ ਭਾਈਚਾਰੇ ਨੂੰ ਮੁੱਖ ਧਾਰਾ ਵਿੱਚ ਲਿਆਉਣ, ਨੌਜਵਾਨਾਂ ਨੂੰ ਲੀਡਰਸ਼ਿਪ ਲਈ ਪ੍ਰੇਰਿਤ ਕਰਨ ਅਤੇ ਲੋੜਵੰਦਾਂ ਦੀ ਮਾਲੀ ਸਹਾਇਤਾ ਲਈ ਕਈ ਜਿੰਨਾਂ ਨੇ ਕਈ ਪਹਿਲਕਦਮੀਆਂ ਪੰਜਾਬ ਵਿੱਚ ਸ਼ੁਰੂ ਕੀਤੀਆਂ ਹਨ। ਉਸਦੀ ਅਗਵਾਈ ਹੇਠ, ਸਿੱਖਸ ਆਫ਼ ਅਮਰੀਕਾ ਨੇ ਸਿੱਖਿਆ, ਸਿਹਤ, ਨਸ਼ਾ ਛੁਡਾਊ, ਆਫ਼ਤ ਰਾਹਤ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰਾਂ ਵਿੱਚ ਮਹੱਤਵਪੂਰਨ ਕੰਮ ਕੀਤਾ, ਅਤੇ ਭਾਈਚਾਰਕ ਏਕਤਾ ਅਤੇ ਸਮਾਜਿਕ ਨਿਆਂ ਲਈ ਅਮੇਰਿਕਾ ਅਤੇ ਪੰਜਾਬ ਲਈ ਅਧਿਕਾਰੀਆਂ ਨੇ ਕਿਹਾਂ ਕਿ ਉਹਨਾਂ ਨੇ ਭਾਈਚਾਰੇ ਲਈ ਪ੍ਰਭਾਵਸ਼ਾਲੀ ਕੰਮ ਕੀਤੇ ਹਨ।ਸਮਾਗਮ ਦੇ ਅੰਤ ਵਿੱਚ, ਡਾ. ਜਸਦੀਪ ਸਿੰਘ ਜੱਸੀ ਨੇ ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ, "ਇਹ ਸਨਮਾਨ ਸਮੁੱਚੇ ਸਿੱਖ ਭਾਈਚਾਰੇ ਅਤੇ ਮੇਰੀ ਟੀਮ ਨੂੰ ਸਮਰਪਿਤ ਹੈ। ਇਕੱਠੇ ਮਿਲ ਕੇ ਅਸੀਂ ਸੇਵਾ, ਏਕਤਾ ਅਤੇ ਮਨੁੱਖਤਾ ਲਈ ਕੰਮ ਕਰਦੇ ਰਹਾਂਗੇ।
Leave a Reply