Nazrana Times

ਪੰਜਾਬੀ

"ਤੀਆਂ ਦਾ ਮੇਲਾ 2021" ਵਿੱਚ ਪ੍ਰਭ ਰੰਧਾਵਾ ਬਣੀ ਤੀਆਂ ਦੀ ਰਾਣੀ

20 Jan, 2025 05:30 AM

ਅੰਮ੍ਰਿਤਸਰ 3 ਅਗਸਤ (ਭੁਪਿੰਦਰ ਸਿੰਘ ਮਾਹੀ): ਸਾਵਨ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਪੰਜਾਬ ਦੇ ਪਿੰਡ ਪਿੰਡ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਚਲਦਿਆਂ ਇੰਟਰਨੈਸ਼ਨਲ ਗਿੱਧਾ ਕੋਚ ਅਨੂ ਦੀਪ ਕੌਰ ਲਹਿਲ ਤੇਨੈਸਨਲ ਅਤੇ ਇੰਟਰਵਰਸਿਟੀ ਵਿਜੇਤਾ, ਗਿੱਧਿਆਂ ਦੀ ਰਾਣੀ ਕਵਲੀਨ ਕੌਰ ਭਿੰਡਰ ਵੱਲੋਂ "ਤੀਆਂ ਦਾ ਮੇਲਾ 2021" ਰਾਜ ਕਾਊਂਟੀਨੈਂਟਲ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਤੀਆਂ ਦੀ ਰਾਣੀ ਦੀ ਪ੍ਰਤਿਯੋਗਤਾ ਕਰਵਾਈ ਗਈ। ਇਸ ਪ੍ਰਤਿਯੋਗਤਾ ਵਿੱਚ ਦਰਜਨਾਂ ਦੇ ਕਰੀਬ ਲੜਕੀਆਂ ਨੇ ਭਾਗ ਲਿਆ। ਜਿਸ ਵਿੱਚ ਪਹਿਲੀ ਰਨਰ ਅਪ ਰੂਪਮੀਤ ਕੌਰ, ਦੂਸਰੀ ਰਨਰ ਅਪ ਸ਼ਹਿਜ਼ਾਦੀ ਨੂੰ ਐਲਾਨਿਆ ਗਿਆ ਯੇ ਪ੍ਰਭ ਰੰਧਾਵਾ ਨੂੰ ਤੀਆਂ ਦੀ ਰਾਣੀ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਆਏ ਹੋਏ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਤੋ ਮਹਿਮਾਨ ਬਲਜੀਤ ਕੌਰ ਰਿਆੜ, ਮੈਡਮ ਜੋਬਨਜੀਤ ਕੌਰ, ਮੈਡਮ ਇੰਦਰਾ, ਮੈਡਮ ਬਲਜੀਤ ਕੌਰ ਅਤੇ ਰਵੀ ਗਿੱਲ ਨੂੰ ਨਾਲ ਲੈ ਕੇ ਪ੍ਰੋਗਰਾਮ ਦੇ ਆਯੋਜਕ ਕਵਲੀਨ ਕੌਰ ਭਿੰਡਰ, ਅਨੂ ਦੀਪ ਕੌਰ ਲਹਿਲ ਤੇ ਇਸ ਪ੍ਰੋਗਰਾਮ ਦੇ ਸਪੋਂਸਰ ਸ਼ਵੇਤਾ ਦੱਤਾ ਵੱਲੋਂ ਪ੍ਰਤਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਇਸ ਪ੍ਰੋਗਰਾਮ ਵਿੱਚ ਲੋਕ ਨਾਚ ਗਿੱਧਾ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਜਿਸ ਦੀ ਹਰ ਇਕ ਨੇ ਜੰਮ ਕਿ ਸ਼ਲਾਘਾ ਕੀਤੀ ਤੇ ਪ੍ਰੋਗਰਾਮ ਦੇ ਆਯੋਜਕਾਂ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਸੱਭਿਆਚਾਰਕ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣੇ ਚਾਹੀਦੇ ਹਨ ਤਾਂਕਿ ਨਵੀਂ ਪੀੜੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਇਸ ਅਨੂ ਦੀਪ ਕੌਰ ਅਤੇ ਕਵਲੀਨ ਕੌਰ ਨੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਅਤੇ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਵਾਲੇ ਸ਼੍ਰੀ ਵਿਪਨ, ਸ਼ਵੇਤਾ ਦੱਤਾ, ਤਮੰਨਾ ਮਹਿਤਾ, ਕਰਨਬੀਰ ਕੌਰ ਆਸਟਰੇਲੀਆ, ਖੁਸ਼ ਕੌਰ ਛੀਨਾ, ਮੈਡਮ ਮਮਤਾ ਦੱਤਾ (ਪ੍ਰਧਾਨ ਮਹਿਲਾ ਮੰਡਲ, ਚੇਅਰਮੈਨ ਖਾਦੀ ਬੋਰਡ) ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਆਪਣੇ ਕੌਚ ਕਰਮਪਾਲ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਕਰਤਾਰਪੁਰ ਵਾਲਿਆਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਬਦੋਲਤ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ। ਇਸ ਦੌਰਾਨ ਇਸ ਪ੍ਰੋਗਰਾਮ ਵਿੱਚ ਸੱਭਿਆਚਾਰ ਸਬੰਧੀ ਹੋਰ ਵੀ ਵੱਖ ਵੱਖ ਪ੍ਰਤਿਯੋਗਤਾਵਾਂ ਕਰਵਾਈਆਂ ਗਈਆਂ ਜਿਹਨਾਂ ਦੇ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਹ "ਤੀਆਂ ਦਾ ਮੇਲਾ 2021" ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #