Nazrana Times

ਪੰਜਾਬੀ

ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਨੇ ਗ੍ਰੰਥੀ ਸਿੰਘਾਂ ਨੂੰ ਆਈ ਕਾਰਡ ਅਤੇ ਸਰਟੀਫਿਕੇਟ ਵੰਡੇ

20 Jan, 2025 05:30 AM

ਖਡੂਰ ਸਾਹਿਬ 7 ਜੂਨ (ਦਿਲਬਾਗ ਸਿੰਘ ਧਾਰੀਵਾਲ)ਅੱਜ ਸ਼੍ਰੀ ਖਡੂਰ ਸਾਹਿਬ ਵਿੱਚ ਭਾਈ ਜੋਧ ਜੀ ਹਾਲ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ:) ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਭਾ ਦੇ ਮੀਤ ਪ੍ਰਧਾਨ ਭਾਈ ਗੁਰਦੀਪ ਸਿੰਘ ਜੀ ਭੁਲੱਥ, ਕੈਸ਼ੀਅਰ ਭਾਈ ਰਣਜੀਤ ਸਿੰਘ ਜੀ ਰਾਜਪੁਰ, ਮਾਝਾ ਜੋਨ ਦੇ ਇੰਚਾਰਜ ਭਾਈ ਦਿਲਬਾਗ ਸਿੰਘ ਪੱਟੀ, ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਭਾਈ ਪ੍ਰਨਾਮ ਸਿੰਘ ਜੀ, ਤਰਨਤਾਰਨ ਜਿਲ੍ਹਾ ਦੇ ਪ੍ਰਧਾਨ ਭਾਈ ਜਸਬੀਰ ਸਿੰਘ ਖਡੂਰ ਸਾਹਿਬ, ਦਾਸ ਭਾਈ ਜਸਵਿੰਦਰ ਸਿੰਘ ਭੁਲੱਥ, ਭਾਈ ਗੁਰਭੇਜ ਸਿੰਘ ਜੀ ਅਨੰਦਪੁਰੀ ਨੇ ਫੋਨ ਤੇ ਹਾਜ਼ਰੀ ਭਰੀ ਅਤੇ ਤਰਨਤਾਰਨ ਜ਼ਿਲ੍ਹੇ ਦੇ ਹੋਰ ਬਹੁਤ ਸਾਰੇ ਸਿੰਘਾਂ ਨੇ ਹਾਜ਼ਰੀ ਭਰੀ। ਜਿਸ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਸਿੰਘਾਂ ਨੂੰ ਆਈ ਡੀ ਕਾਰਡ ਅਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਤੇ ਪ੍ਰਾਪਤ ਕੀਤੇ ਗਏ ਦਸਵੰਧ ਵਿੱਚੋਂ ਭਾਈ ਗੁਰ ਸੰਗਤ ਸਿੰਘ ਜੀ ਦੀ ਮਾਤਾ ਜੀ ਦੇ ਇਲਾਜ ਵਾਸਤੇ 10 ਹਜ਼ਾਰ ਰੁਪਏ ਸੇਵਾ ਦਿੱਤੀ ਗਈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #