ਕਰਨ ਸ਼ਰਮਾ ਨੂੰ ਸਦਮਾ, ਮਾਤਾ ਦਾ ਦਿਹਾਂਤ --ਰਸਮ ਕਿਰਿਆ 15 ਨੂੰ
ਕਪੂਰਥਲਾ 8 ਸਿਤੰਬਰ ਗੌਰਵ ਮੜੀਆ
ਕਪੂਰਥਲਾ ਵਿਚ ਮਸ਼ਹੂਰ ਡੀ.ਐਸ. ਗ੍ਰਾਫਿਕਸ ਦੇ ਮਾਲਕ ਕਰਨ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਪੂਨਮ ਸ਼ਰਮਾ ਜੋ ਕਿ ਇਕ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਵਾਸਤੇ ਗਏ ਸਨ ਤਾਂ ਉਨ੍ਹਾਂ ਦਾ ਉੱਥੇ ਇਕਦਮ ਹੀ ਸਿਹਤ ਵਿਗੜਣ ਕਾਰਨ ਦਿਹਾਂਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਕਰਨ ਸ਼ਰਮਾ ਨੇ ਦੱਸਿਆ ਕਿ ਉਹ ਪਹਿਲਾਂ ਮਾਤਾ ਚਿੰਤਪੂਰਨੀ ਜੀ ਦੇ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮਾਤਾ ਜਵਾਲਾਮੁਖੀ ਜੀ ਦੇ ਮੰਦਿਰ ਵਿਖੇ ਨਤਮਸਤਕ ਹੋ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਪੜਾਅ ਲਈ ਹੋਰ ਵੀ ਧਾਰਮਿਕ ਯਾਤਰਾ ’ਤੇ ਜਾਣਾ ਸੀ ਤੇ ਰਾਤ ਕਰੀਬ 12 ਵਜੇ ਉਨ੍ਹਾਂ ਦੀ ਮਾਤਾ ਅਚਾਨਕ ਤਬੀਅਤ ਖਰਾਬ ਹੋ ਗਈ ਤਾਂ ਉਨ੍ਹਾਂ ਵੱਲੋਂ ਮਾਤਾ ਜਵਾਲਾਮੁਖੀ ਜੀ ਦੇ ਨੇੜੇ ਪੈਂਦੇ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਉਹ 6 ਸਤੰਬਰ ਨੂੰ ਐਬੂਲੈਂਸ ਰਾਹੀਂ ਆਪਣੀ ਮਾਤਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਕਪੂਰਥਲਾ ਵਿਚ ਪਹੁੰਚੇ, ਜਿੰਨਾਂ ਦਾ ਅੰਤਿਮ ਸਸਕਾਰ 6 ਸਤੰਬਰ ਨੂੰ ਕਰ ਦਿੱਤਾ ਗਿਆ। ਕਰਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਪੂਨਮ ਸ਼ਰਮਾ ਦੀ ਰਸਮ ਕਿਰਿਆ 15 ਸਤੰਬਰ ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸ੍ਰੀ ਮਨੀ ਮਹੇਸ਼ ਮੰਦਿਰ ਮਾਲ ਰੋਡ ਕਪੂਰਥਲਾ ਵਿਖੇ ਹੋਵੇਗੀ। ਕਰਨ ਸ਼ਰਮਾ ਜੋ ਕਿ ਜਿੱਥੇ ਪੱਤਰਕਾਰ ਭਾਈਚਾਰੇ ਦੇ ਵੀ ਸਮੇਂ-ਸਮੇਂ ’ਤੇ ਨਿਕਲਦੇ ਅਖਬਾਰਾਂ ਵਿਚ ਸਪਲੀਮੈਂਟਾਂ ਪੇਜ਼ਾਂ ਨੂੰ ਤਿਆਰ ਕਰਦੇ ਹਨ ਉਥੇ ਹੀ ਉਹ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨਾਲ ਵੀ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਕੰਮਕਾਜ ਵੀ ਦੇਖਦੇ ਹਨ। ਉਨ੍ਹਾਂ ਦੀ ਮਾਤਾ ਦੇ ਦਿਹਾਂਤ ’ਤੇ ਸਮੂਹ ਪੱਤਰਕਾਰ ਭਾਈਚਾਰੇ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Posted By: Gaurav Maria