Nazrana Times

ਪੰਜਾਬੀ

ਪਾਕਿਸਤਾਨ-ਅਮਰੀਕਾ ਖਣਿਜ ਸਮਝੌਤਾ: 500 ਮਿਲੀਅਨ ਡਾਲਰ ਦੀ ਡੀਲ

09 Sep, 2025 06:07 AM

ਇਸਲਾਮਾਬਾਦ,(ਨਜ਼ਰਾਨਾ ਟਾਈਮਜ਼:ਅਲੀ ਇਮਰਾਨ ਚੱਠਾ)

ਪਾਕਿਸਤਾਨ ਵਿੱਚ ਖਣਿਜ ਅਤੇ ਬੁਨਿਆਦੀ ਢਾਂਚੇ (Infrastructure) ਦੇ ਖੇਤਰ ਵਿੱਚ ਨਿਵੇਸ਼ ਦੇ ਮੌਕੇ ਖੋਜਣ ਲਈ ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਯੂਨਾਈਟਡ ਸਟੇਟਸ ਸਟ੍ਰੈਟਜਿਕ ਮੈਟਲਜ਼ (USSM) ਅਤੇ ਮੋਟਾ-ਐਂਗਿਲ ਦੇ ਉੱਚ-ਸਤਰ ਦੇ ਡੈਲੀਗੇਸ਼ਨ ਨੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਉੱਤੇ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ, ਆਰਮੀ ਚੀਫ਼ ਫ਼ੀਲਡ ਮਾਰਸ਼ਲ ਸਯਦ ਆਸਿਮ ਮੁਨੀਰ, ਅਤੇ ਹੋਰ وفاقੀ ਵਜ਼ੀਰ ਵੀ ਮੌਜੂਦ ਸਨ। ਅਮਰੀਕੀ ਕੰਪਨੀਆਂ ਨੇ ਪਾਕਿਸਤਾਨ ਦੇ ਵੱਡੇ ਤਾਂਬਾ, ਸੋਨਾ, ਟੰਗਸਟਨ, ਐਂਟੀਮਨੀ ਅਤੇ ਰੇਅਰ ਅਰਥ ਮਿਨਰਲਜ਼ (REEs) ਦੇ ਜ਼ਖ਼ੀਰਿਆਂ ਵਿੱਚ ਨਿਵੇਸ਼ ਕਰਨ ਵਿੱਚ ਰੁਚੀ ਦਿਖਾਈ।

ਇੱਕ ਵੱਡੇ ਵਿਕਾਸ ਦੇ ਤਹਿਤ, ਪਾਕਿਸਤਾਨ ਦੀ ਫਰੰਟੀਅਰ ਵਰਕਸ ਆਰਗਨਾਈਜ਼ੇਸ਼ਨ (FWO) ਨੇ USSM ਨਾਲ ਇਕ ਐਮਓਯੂ ਸਾਇਨ ਕੀਤਾ ਹੈ, ਜਿਸ ਤਹਿਤ ਤੁਰੰਤ ਖਣਿਜਾਂ ਦਾ ਨਿਰਯਾਤ ਸ਼ੁਰੂ ਹੋਵੇਗਾ ਅਤੇ ਪਾਕਿਸਤਾਨ ਵਿੱਚ ਪੌਲੀ-ਮੈਟਾਲਿਕ ਰਿਫ਼ਾਇਨਰੀ ਕਾਇਮ ਕੀਤੀ ਜਾਵੇਗੀ। ਸਮਝੌਤੇ ਦਾ ਪਹਿਲਾ ਪੜਾਅ ਲਗਭਗ 500 ਮਿਲੀਅਨ ਡਾਲਰ ਦੇ ਨਿਵੇਸ਼ ਉੱਤੇ ਮਸ਼ਤਮਲ ਹੈ।

ਇਸੇ ਤਰ੍ਹਾਂ, ਨੈਸ਼ਨਲ ਲਾਜਿਸਟਿਕਸ ਕਾਰਪੋਰੇਸ਼ਨ (NLC) ਨੇ ਮੋਟਾ-ਐਂਗਿਲ ਗਰੁੱਪ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਅਧੀਨ ਪਾਕਿਸਤਾਨ ਵਿੱਚ ਲਾਜਿਸਟਿਕਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ।

ਸਰਕਾਰ ਨੇ ਇਸਨੂੰ ਪਾਕਿਸਤਾਨ ਵਿੱਚ ਵਿਦੇਸ਼ੀ ਨਿਵੇਸ਼ ਖਿੱਚਣ ਅਤੇ ਖਣਿਜ ਖੇਤਰ ਵਿੱਚ ਲੰਬੀ ਭਾਗੀਦਾਰੀ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਕਿਹਾ ਹੈ।

Posted By: Ali Imran Chattha

Latest News

Loading…
Loading the web debug toolbar…
Attempt #