Nazrana Times

ਪੰਜਾਬੀ

ਪਿੰਡ ਰਾਜਿਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਯੂਥਵਿੰਗ ਦੀ 19 ਮੈਂਬਰੀ ਕਮੇਟੀ ਕੀਤੀ ਚੋਣ

20 Jan, 2025 05:30 AM

ਬਾਘਾਪੁਰਾਣਾ 28 (ਰਾਜਿੰਦਰ ਸਿੰਘ ਕੋਟਲਾ)ਪਿੰਡ ਰਾਜਿਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਯੂਥਵਿੰਗ ਦੀ 19 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਯੂਥਵਿੰਗ ਦੇ ਸੂਬਾਈ ਆਗੂ ਬਲਕਰਨ ਸਿੰਘ ਵੈਰੋਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੀਆ ਜਿੰਨੀਆ ਵੀ ਇਕਾਈਆ ਨੇ ਉਹਨਾ ਵਿੱਚ ਵੱਧ ਤੋ ਵੱਧ ਯੂਥਵਿੰਗ ਦੀਆ ਕਮੇਟੀਆ ਬਣਾਈਆ ਜਾਣਗੀਆ ਅਤੇ ਯੂਥਵਿੰਗ ਦਾ ਮੋਰਚਾ ਜਿੱਤਣ ਵਿੱਚ ਵੀ ਬਹੁਤ ਵੱਡਾ ਸਹਿਯੋਗ ਹੈ ਇਸੇ ਤਰਾ ਦਿੱਲੀ ਨੌਜਵਾਨਾ ਨੇ ਵੱਡੀ ਮਾਤਰਾ ਵਿੱਚ ਵੈਰੀਕੈਡ ਤੋੜੇ ਅਤੇ ਦਿੱਲੀ ਮੋਰਚੇ ਵਿੱਚ ਆਪਣੀਆ ਡਿਉਟੀਆ ਨਿਭਾਈਆ।ਇਸ ਮੁੱਕੇ ਉਹਨਾ ਕਿਹਾ ਦਿੱਲੀ ਮੋਰਚਾ ਭਾਵੇ ਆਪਾ ਜਿੱਤ ਲਿਆ ਪਰ ਇਹ ਜੁਲਮ ਦੇ ਵਿਰੁੱਧ ਤੇ ਆਪਣੇ ਹੱਕਾ ਲਈ ਕਿਰਤੀ ਕਾਮੀਆ ਦੀ ਇਕ ਲਹਿਰ ਉਠੀ ਹੈ ਜਿਸ ਨੂੰ ਸਰਕਾਰ ਦਾ ਦਬੋਨ ਦਾ ਵੱਡਾ ਜੋਰ ਲੱਗਾ ਹੈ ਪਰ ਦਿੱਲੀ ਮੋਰਚੇ ਨੇ ਲੋਕਾ ਨੂੰ ਬਹੁਤ ਜਿਆਦਾ ਜਾਗਰੂਕ ਕੀਤਾ ਹੈ ਸੰਬੋਧਨ ਕਰਦਿਆ ਉਨਾ ਨੇ ਕਿਹਾ ਕੇ ਲੜਾਈ ਖਤਮ ਨੀ ਹੋਈ ਲੜਾਈ ਸੁਰੂ ਹੋਈ ਹੈ! ਜਿੰਨਾ ਚਿਰ ਸਰਕਾਰ ਦੇ ਕੀਤੇ ਵਆਦੇ ਅਤੇ ਸਾਰੀਆਂ ਫਸਲਾਂ ਦੀ m,s,p ਪੱਕੀ ਖ਼ਰੀਦ ਦੀ ਗਰੰਟੀ,ਅਤੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਤੇ ਲਕੀਰ ਨਹੀ ਮਾਰਦੀ ਉਨ੍ਹਾਂ ਸਮਾਂ ਜੰਗ ਜਾਰੀ ਰਹੇਗੀ! ਇਸ ਸਮੇਂ ਜੋ ਰਾਜਿਆਣਾ ਵਿੱਚ ਯੂਥਵਿੰਗ ਦੀ 19 ਮੈਂਬਰੀ ਕਮੇਟੀ ਬਣਾਈ ਗਈ ਹੈ! ਗੁਰਸੇਵਕ ਸਿੰਘ ਗੋਗੀ ਨੂੰ ਪ੍ਰਧਾਨ,ਪਵਿੱਤਰ ਸਿੰਘ ਮੀਤ ਪ੍ਰਧਾਨ,ਲੱਖਪ੍ਰੀਤ ਸਿੰਘ ਲੱਖਾ ਸਕੱਤਰ ,ਰਮਨਾ ਸਿੰਘ,ਖਜ਼ਾਨਚੀ,ਸਰਨਾ ਸਿੰਘ, ਨਾਨਕ ਸਿੰਘ, ਕੁਲਵਿੰਦਰ ਸਿੰਘ,ਲਖਵੀਰ ਸਿੰਘ,ਅਰਸ਼ ਸਿੰਘ, ਜਸਕਰਨ ਸਿੰਘ,ਪੀਤਾ ਸਿੰਘ,ਬੱਲੂ ,ਜਸਵੀਰ, ਸਿੰਘ ਰਮਨ ਸਿੰਘ ਰੱਮੂ,ਜੱਸਾ ਸਿੰਘ,ਅਜੇ ਕੁਮਾਰ, ਜਸਕਰਨ ਸਿੰਘ ਮਨਪ੍ਰੀਤ ਸਿੰਘ,ਨੂੰ ਕਮੇਟੀ ਮੈਂਬਰ ਚੁਣਿਆ ਗਿਆ।

Posted By: GURBHEJ SINGH ANANDPURI

Latest News