Nazrana Times

ਪੰਜਾਬੀ

ਸੰਤ ਬਾਬਾ ਗੁਰਚਰਨ ਸਿੰਘ ਜੀ ਪੰਜ ਭੌਤਕ ਸਰੀਰ ਤਿਆਗ ਕੇ ਸੱਚਖੰਡ ਜਾ ਬਿਰਾਜੇ , 15 ਨੂੰ ਸਵੇਰੇ 11 ਵਜੇ ਹੋਵੇਗਾ ਸੰਸਕਾਰ

20 Jan, 2025 05:30 AM

ਸੁਲਤਾਨਪੁਰ ਲੋਧੀ , 14 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ ਅੱਜ 14 ਅਪ੍ਰੈਲ 2022 ਨੂੰ ਵਿਸਾਖੀ ਦੇ ਦਿਹਾੜੇ ਤੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸੱਚਖੰਡ ਬਿਰਾਜੇ ਹਨ । ਮਹਾਂਪੁਰਸ਼ਾਂ ਦੀ ਪਾਵਨ ਦੇਹ ਦਾ ਅੰਤਿਮ ਸੰਸਕਾਰ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸਮੂਹ ਇਲਾਕੇ ਦੀਆਂ ਸੰਗਤਾਂ , ਸੰਤਾਂ ਮਹਾਂਪੁਰਸ਼ਾਂ ਵੱਲੋਂ 15 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਕਰੀਬ ਕੀਤਾ ਜਾਵੇਗਾ । ਬਾਬਾ ਜੀ ਦੇ ਸੇਵਾਦਾਰ ਭਾਈ ਜਸਪਾਲ ਸਿੰਘ ਨੀਲਾ ਨੇ ਦੱਸਿਆ ਕਿ ਮਹਾਂਪੁਰਸ਼ਾਂ ਦੀ ਸਿਹਤ ਜਿਆਦਾ ਵਿਗੜ ਜਾਣ ਕਾਰਨ ਪਰਸੋ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਸੀ ।ਪਰ ਅੱਜ ਆਪਣਾ ਪੰਜ ਭੌਤਕ ਸਰੀਰ ਤਿਆਗ ਕੇ ਸੱਚਖੰਡ ਜਾ ਬਿਰਾਜੇ ਹਨ । ਬਾਬਾ ਜੀ ਦੇ ਅਕਾਲ ਚਲਾਣੇ ਤੇ ਦੇਸ਼ ਵਿਦੇਸ਼ ਤੇ ਇਲਾਕੇ ਦੀਆਂ ਸ਼ਰਧਾਲੂ ਸੰਗਤਾਂ , ਸਮੂਹ ਰਾਜਨੀਤਕ , ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Posted By: GURBHEJ SINGH ANANDPURI

Latest News