Nazrana Times

ਪੰਜਾਬੀ

ਦਿਲਜੀਤ ਦੁਸਾਂਝ ਦੇ ਟੀਮ ਮੈਂਬਰ ਗੁਰਪ੍ਰਤਾਪ ਸਿੰਘ ਕੰਗ ਦਾ ਇਟਲੀ ਚੋ ਸਨਮਾਨ੍ਹ

20 Jan, 2025 05:30 AM

ਮਿਲਾਨ /ਇਟਲੀ 19 ਅਕਤੂਬਰ ( ਸਾਬੀ ਚੀਨੀਆ ) ਦਿਲਜੀਤ ਦੁਸਾਂਝ ਦੇ ਨਾਲ਼ ਲੰਬੇ ਅਰਸੇ ਤੋਂ ਕੰਮ ਕਰਨ ਵਾਲੇ ਅਤੇ ਦੁਨੀਆ ਭਰ ਵਿੱਚ ਜਾਣੇ ਜਾਂਦੇ ਦਸਤਾਰ ਕੋਚ ਸ:ਗੁਰਪ੍ਰਤਾਪ ਸਿੰਘ ਕੰਗ ਦਾ ਪਿਛਲੇ ਦਿਨੀਂ ਇਟਲੀ ਪਹੁੰਚਣ ਤੇ ਮਿਲਾਨ ਨੇੜੇ ਸਥਿੱਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਸੋਮਾ ਲੋਮਬਾਰਦੋ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਦੱਸਣਯੋਗ ਹੈ ਕਿ ਸ:ਕੰਗ ਪ੍ਰਸਿੱਧ ਅਦਾਕਾਰ ਦਿਲਜੀਤ ਦੁਸਾਂਝ ਦੇ ਨਾਲ਼ ਯੂਰਪ ਟੂਰ ਤਹਿਤ ਮਿਲਾਨ ਵਿਖੇ ਸ਼ੋਅ ਕਰਨ ਲਈ ਪਹੁੰਚੇ ਸਨ।ਅਤੇ ਉਹ ਦਿਲਜੀਤ ਦੇ ਦਸਤਾਰ ਸਜਾਉਣ ਦੇ ਨਾਲ਼ ਨਾਲ਼ ਪ੍ਰਬੰਧਕੀ ਢਾਂਚੇ ਵਿੱਚ ਹੱਥ ਵਟਾਉਦੇ ਹਨ।ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਨੂੰ ਦੁਨੀਆ ਭਰ ਤੱਕ ਲੈ ਜਾਣ ਦੇ ਲਈ ਇਟਲੀ ਦੀ ਸਿੱਖ ਸੰਗਤ ਤਰਫੋਂ ਬੀਤੇ ਦਿਨ ਸੋਮਾਲੋਮਬਾਰਦੋ ਗੁਰਦੁਆਰਾ ਸਾਹਿਬ ਵਿਖੇ ਸ:ਕੰਗ ਨੂੰ ਸਨਮਾਨਿਤ ਕਰਨ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਨਾਲ਼ ਨਾਲ ਪ੍ਰਸਿੱਧ ਦਸਤਾਰ ਕੋਚ ਸ:ਮਨਦੀਪ ਸਿੰਘ ਸੈਣੀ,ਸਨਦੀਪ ਸਿੰਘ ਚਮਕੌਰ ਸਾਹਿਬ,ਗੀਤਕਾਰ ਜਤਿੰਦਰ ਸ਼ਾਹਪੁਰੀਆ ਆਦਿ ਵੀ ਹਾਜਿਰ ਸਨ। ਗੁਰਪ੍ਰਤਾਪ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਕਰਨ ਵਾਲਿਆ ਨੇ ਆਖਿਆ ਕਿ ਦਿਲਜੀਤ ਤੇ ਉਸਦੀ ਟੀਮ ਮੈਂਬਰ ਵਿੱਚ ਦਸਤਾਰਾਂ ਵਾਲੇ ਵੀਰਾਂ ਸ਼ਮੂਲੀਅਤ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਦਿਲਜੀਤ ਦੁਸਾਂਝ ਪੂਰੇ ਦੇਸ਼ ਵਾਸੀਆਂ ਦਾ ਮਾਣ ਹੈ ਤੇ ਗੁਰਪ੍ਰਤਾਪ ਸਿੰਘ ਕੰਗ ਨੇ ਹਮੇਸ਼ਾ ਸਾਥ ਨਿਭਾਇਆ ਹੈ ॥

Posted By: GURBHEJ SINGH ANANDPURI

Latest News

Loading…
Loading the web debug toolbar…
Attempt #