ਚੱਕ ਸਾਹਬੂ ਵਿਖੇ ਸਾਲਾਨਾ ਛਿੰਝ ਮੇਲਾ ਕੱਲ ਤੋਂ ਸ਼ੁਰੂ
ਅੱਪਰਾ, 1 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਗੁੱਗਾ ਜਾਹਰ ਪੀਰ ਜੀ ਭਗਤ ਮੰਡਲੀ, ਗ੍ਰਾਮ ਪੰਚਾਇਤ, ਐੱਨ ਆਰ ਆਈ ਵੀਰਾਂ, ਸੇਵਾਦਾਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਾਰ ਰੋਜ਼ਾ ਛਿੰਝ ਤੇ ਸੱਭਿਆਚਾਰਕ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਮਿਤੀ 2 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਸ਼ੋਭਾ ਯਾਤਰਾ ਸਜਾਈ ਜਾਵੇਗੀ। ਰਾਤ 8-30 ਵਜੇ ਹੈਪੀ ਰੁੜਕੀ ਗੁੱਗਾ ਜਾਹਰ ਪੀਰ ਜੀ ਦਾ ਗੁਣਗਾਨ ਕਰਨਗੇ। ਮਿਤੀ 3 ਸਤੰਬਰ ਦਿਨ ਵੀਰਵਾਰ ਨੂੰ ਰਾਤ 8 ਵਜੇ ਮਨਕੀਰਤ ਨਾਥ ਐਂਡ ਗੁਰਜੰਟ ਨਾਥ (ਮੋਰਿੰਡੇ ਵਾਲੇ) ਗੁੱਗਾ ਜਾਹਰ ਪੀਰ ਜੀ ਦਾ ਗੁਣਗਾਨ ਕਰਨਗੇ। ਮਿਤੀ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ ਬਾਬਾ ਵਿਧੀ ਚੰਦ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪੁਰਾਤਨ ਅਲਗੋਜ਼ਿਆਂ ਦੇ ਰਾਗ ਦਾ ਪ੍ਰੋਗਰਾਮ ਹੋਵੇਗਾ। ਸੂਫ਼ੀਆਨਾ ਮਹਿਫ਼ਲ ਦੌਰਾਨ ਰਾਤ 7 ਵਜੇ ਰਾਜਨ ਅਲੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਰਾਤ 9 ਵਜੇ ਪ੍ਰਸਿੱਧ ਪੰਜਾਬੀ ਗਾਇਕ ਸਿੱਪੀ ਗਿੱਲ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਮਿਤੀ 5 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਪੰਜਾਬੀ ਗਾਇਕ ਬਲਿਹਾਰ ਸੇਖੋਂ ਤੇ ਦੋਗਾਣਾ ਜੋੜੀ ਹਰਪ੍ਰੀਤ ਢਿੱਲੋਂ ਤੇ ਸਿੰਮ ਕੌਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਸ਼ਾਮ 3 ਵਜੇ ਭਾਰੀ ਛਿੰਝ ਮੇਲਾ ਸ਼ੁਰੂ ਹੋਵੇਗਾ। ਇਸ ਮੌਕੇ ਪਟਕੇ ਦੀਆਂ ਕੁਸ਼ਤੀਆਂ ਛੋਟਾ ਸਮਾਧ ਹੁਸ਼ਿਆਰਪੁਰ ਤੇ ਜਲਾਲ ਇਰਾਨ, (ਇਨਾਮ ਬੁਲੇਟ ਮੋਟਰਸਾਈਕਲ), ਹਰਮਨ ਆਲਮਗੀਰ ਤੇ ਸੰਜੇ ਹਰਿਆਣਾ (ਇਨਾਮ 85 ਹਜ਼ਾਰ ਰੁਪਏ ਨਕਦ), ਸੰਨੀ ਰਾਮੇਵਾਲ ਤੇ ਜਿੰਮ ਅਖਾੜਾ ਪੱਟੀ (ਐਮ ਪੀ ) (ਇਨਾਮ ਸਪਲੈਂਡਰ ਮੋਟਰਸਾਈਕਲ) ਤੇ ਜੱਗਾ ਆਲਮਗੀਰ ਤੇ ਤੀਰਥ ਮਾਹਲਾਂ (ਇਨਾਮ 61 ਹਜ਼ਾਰ ਰੁਪਏ ਨਕਦ) ਵਿਚਕਾਰ ਹੋਵੇਗੀ। ਮੇਲੇ ਦੇ ਚਾਰੋਂ ਦਿਨ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
Posted By: GURBHEJ SINGH ANANDPURI