ਹਲਕਾ ਕਪੂਰਥਲਾ ਵਿੱਚ "ਆਪ" ਦਾ ਬੂਟਾ ਲਾਉਣ ਵਾਲੇ ਕੰਵਰ ਇਕਬਾਲ ਸਿੰਘ ਨੇ ਪੇਸ਼ ਕੀਤੀ ਆਪਣੀਂ ਮਜਬੂਤ ਦਾਅਵੇਦਾਰੀ
ਕਪੂਰਥਲਾ 4 ਸਿਤੰਬਰ ਗੌਰਵ ਮੜੀਆ
ਆਮ ਆਦਮੀ ਪਾਰਟੀ ਕਪੂਰਥਲਾ ਦੇ ਮੁੱਢਲੇ ਮੈਂਬਰ ਤਕਰੀਬਨ 13 ਸਾਲਾਂ ਤੋਂ ਪਾਰਟੀ ਨੂੰ ਸੇਵਾਵਾਂ ਦੇ ਰਹੇ ਅੰਤਰਰਾਸ਼ਟਰੀ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਹਲਕਾ ਕਪੂਰਥਲਾ ਤੋਂ ਵਿਧਾਨ ਸਭਾ ਚੋਣਾਂ ਮੌਕੇ ਉਮੀਦਵਾਰ ਵਜੋਂ ਪੇਸ਼ ਕੀਤੀ ਆਪਣੀਂ ਮਜਬੂਤ ਦਾਅਵੇਦਾਰੀ!
ਜ਼ਿਕਰਯੋਗ ਹੈ ਕਿ ਸਾਲ 2013 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਕੰਵਰ ਇਕਬਾਲ ਸਿੰਘ ਨੇ ਦਿਨ ਰਾਤ ਇੱਕ ਕਰਕੇ ਹਲਕਾ ਕਪੂਰਥਲਾ ਵਿੱਚ ਪਾਰਟੀ ਨੂੰ ਮਜਬੂਤ ਕੀਤਾ !
2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਮੌਕੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਈ ਬਲਦੀਪ ਸਿੰਘ ਦੀ ਰੱਜ ਕੇ ਸਪੋਰਟ ਕੀਤੀ,
ਪਾਰਟੀ ਹਾਈ ਕਮਾਂਡ ਵੱਲੋ 2015 ਵਿੱਚ ਇਨ੍ਹਾਂ ਨੂੰ ਪੰਜਾਬ ਦੀ ਪੰਜ ਮੈਂਬਰੀ ਸੱਭਿਆਚਾਰਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ! ਗੁਜਰਾਤ,ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਸਮੇਂ-ਸਮੇਂ ਹੋਈਆਂ ਚੋਣਾਂ ਵਿੱਚ ਇਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਬਜ਼ਰਵਰ ਨਿਯੁਕਤ ਕਰਕੇ ਵੱਖ-ਵੱਖ ਸਟੇਟਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਭੇਜਿਆ ਗਿਆ! ਪੰਜਾਬ ਵਿੱਚ ਹੋਈਆਂ ਜਿਮਨੀ ਚੋਣਾਂ ਮੌਕੇ ਵੀ ਇਕਬਾਲ ਜੀ ਨੇ ਦਿਨ ਰਾਤ ਪੂਰੀ ਮਿਹਨਤ ਨਾਲ ਵੱਖ-ਵੱਖ ਹਲਕਿਆਂ ਵਿੱਚ ਕੰਮ ਕੀਤਾ! ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸਾਰੇ ਹੀ ਪੰਜਾਬ ਦੇ ਸਕੂਲਾਂ ਕਾਲਜਾਂ ਟੈਕਨੀਕਲ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਆਦਿ ਵਰਗੇ ਸਿੱਖਿਆ ਦੇ ਵੱਡੇ ਅਦਾਰਿਆਂ ਨੂੰ ਚਲਾਉਣ ਵਾਲੇ (ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਡਿਪਾਰਟਮੈਂਟ ਪੰਜਾਬ) ਵਿੱਚ ਜਿੱਥੇ ਸੂਬੇ ਦੇ ਵਜੀਰਾਂ ਨੂੰ ਮੈਂਬਰ ਲਿਆ ਗਿਆ ਹੈ ਉਥੇ ਹੀ ਕੰਵਰ ਇਕਬਾਲ ਸਿੰਘ ਜੀ ਵੀ ਪੰਜਾਬ ਸਟੇਟ ਕੌਂਸਲ ਦੀ ਸਟੇਟ ਕੈਬਨਿਟ ਕਮੇਟੀ ਦੇ ਮੈਂਬਰ ਹੈ ! ਉੱਘੇ ਕਾਰੋਬਾਰੀ ਕੰਵਰ ਇਕਬਾਲ ਜੀ ਨੂੰ ਪਾਰਟੀ ਨੇ ਟਰੇਡ ਵਿੰਗ ਦਾ ਜਿਲ੍ਹਾ ਇੰਚਾਰਜ ਲਾ ਕੇ ਟ੍ਰੇਡਰਜ਼ ਕਮਿਸ਼ਨ ਦੀ ਜਿਲ੍ਹਾ ਚੇਅਰਮੈਨੀ ਨਾਲ ਵੀ ਨਿਵਾਜਿਆ ਹੋਇਆ ਹੈ ! ਸਾਹਿਤ ਦੇ ਖੇਤਰ ਵਿੱਚ ਵਿਸ਼ਵ ਪ੍ਰਸਿੱਧ ਸ਼ਾਇਰ ਵਜੋਂ ਜਾਣੇ ਜਾਂਦੇ ਇਕਬਾਲ ਜੀ ਨੂੰ ਦਿੱਲੀ ਸਰਕਾਰ ਵੱਲੋਂ ਹਰ 26 ਜਨਵਰੀ ਅਤੇ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ਤੇ ਭਾਰਤ ਦੇ 24 ਪੰਜਾਬੀ ਕਵੀਆਂ ਵਿੱਚ ਕਵਿਤਾ ਪੇਸ਼ ਕਰਨ ਵਾਸਤੇ ਬੁਲਾਇਆ ਜਾਂਦਾ ਹੈ! ਦੇਸ਼ ਵਿਦੇਸ਼ ਵਿੱਚ ਆਪਣੀ ਕਾਬਲੀਅਤ ਅਤੇ ਸਾਫ-ਸੁਥਰੀ ਛਵੀ ਦੀ ਛਾਪ ਛੱਡਣ ਵਾਲੇ ਇੱਕਬਾਲ ਜੀ ਹਲਕਾ ਕਪੂਰਥਲਾ ਵਿੱਚ "ਆਪ" ਦੇ ਸਾਰੇ ਹੀ ਦਾਅਵੇਦਾਰਾਂ ਤੋਂ ਮਜਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ!
Posted By: Gaurav Maria